ਮੱਧ ਪ੍ਰਦੇਸ਼: ਟਰੈਕਟਰ-ਟਰਾਲੀ ਪਲਟੀ; ਚਾਰ ਹਲਾਕ, 17 ਜ਼ਖ਼ਮੀ

ਮੱਧ ਪ੍ਰਦੇਸ਼: ਟਰੈਕਟਰ-ਟਰਾਲੀ ਪਲਟੀ; ਚਾਰ ਹਲਾਕ, 17 ਜ਼ਖ਼ਮੀ


ਝਬੂਆ (ਮੱਧ ਪ੍ਰਦੇਸ਼), 5 ਸਤੰਬਰ

ਇੱਥੋਂ ਦੇ ਝਬੂਆ ਜ਼ਿਲ੍ਹੇ ਦੇ ਪਿੰਡ ਧਤੂਰੀਆ ਵਿੱਚ ਐਤਵਾਰ ਨੂੰ ਟਰੈਕਟਰ-ਟਰਾਲੀ ਪਲਟਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਜਣੇ ਫੱਟੜ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਬਮਾਨੀਆ ਪੁਲੀਸ ਸਟੇਸ਼ਨ ਇਲਾਕੇ ਅਧੀਨ ਪੈਂਦੇ ਪਿੰਡ ਪਦਲਘਾਟੀ ਦੇ ਬਾਸ਼ਿੰਦੇ ਟਰੈਕਟਰ-ਟਰਾਲੀ ‘ਤੇ ਪਿੰਡ ਦੇ ਇਕ ਵਿਅਕਤੀ ਦੀਆਂ ਅਸਥੀਆਂ ਲੈ ਕੇ ਮਾਹੀ ਨਦੀ ‘ਤੇ ਜਾ ਰਹੇ ਸਨ। ਇਸ ਦੌਰਾਨ ਮੂਹਰਲਾ ਟਾਇਰ ਫਟਣ ਕਾਰਨ ਟਰੈਕਟਰ ਟਰਾਲੀ ਪਲਟ ਗਈ।

ਕਲਿਆਨਪੁਰਾ ਪੁਲੀਸ ਸਟੇਸ਼ਨ ਦੇ ਇੰਚਾਰਜ ਅਨਿਲ ਬਮਾਨੀਆ ਨੇ ਦੱਸਿਆ ਕਿ ਹਾਦਸੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਉਮਰ 37 ਤੋਂ 45 ਸਾਲ ਵਿਚਕਾਰ ਸੀ। ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਫ਼ਰਾਰ ਹੋਏ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਹਾਦਸੇ ‘ਚ ਜ਼ਖ਼ਮੀ ਹੋੇਏ ਿਵਅਕਤੀਆਂ ਦੀ ਸਾਰ ਲੈਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਹਾਦਸੇ ਮਗਰੋਂ ਪਿੰਡ ‘ਚ ਗਮ ਦਾ ਮਾਹੌਲ ਹੈ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀ ਹੋੲੇ ਲੋਕਾਂ ਨੂੰ ਤੁਰੰਤ ਹਸਪਤਾਲ ਪਹੁੰਚਾਿੲਆ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। -ਪੀਟੀਆਈ



Source link