ਰਸੋਈ ਗੈਸ ਕੀਮਤਾਂ ’ਚ ਵਾਧੇ ਲਈ ਪ੍ਰਧਾਨ ਮੰਤਰੀ ਮੋਦੀ ਦਾ ‘ਧੰਨਵਾਦ’


ਠਾਣੇ, 6 ਸਤੰਬਰਐੱਨਸੀਪੀ ਦੀ ਠਾਣੇ ਇਕਾਈ ਨੇ ਰਸੋਈ ਗੈਸ ਕੀਮਤਾਂ ਵਿੱਚ ਵਾਧੇ ਲਈ ਹੋਰਡਿੰਗ ਲਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ‘ਧੰਨਵਾਦ’ ਕੀਤਾ ਹੈ। ਐੱਨਸੀਪੀ ਨੇ ਹੋਰਡਿੰਗਾਂ ‘ਤੇ ਲਿਖੇ ਸੁਨੇਹਿਆਂ ਵਿੱਚ ਕਿਹਾ ਕਿ ਪਹਿਲੀ ਮਾਰਚ 2014 ਨੂੰ ਰਸੋਈ ਗੈਸ ਦੀ ਕੀਮਤ 410 ਰੁਪਏ ਪ੍ਰਤੀ ਸਿਲੰਡਰ ਸੀ, ਪਰ ਇਸ ਸਾਲ ਪਹਿਲੀ ਸਤੰਬਰ ਨੂੰ ਇਹ ਕੀਮਤ ਵਧ ਕੇ 884 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਐਨਸੀਪੀ ਦੀ ਠਾਣੇ ਇਕਾਈ ਦੇ ਮੁਖੀ ਤੇ ਸਾਬਕਾ ਲੋਕ ਸਭਾ ਮੈਂਬਰ ਅਨੰਦ ਪਰਾਂਜਪੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੀਆਂ ਤਕਰੀਰਾਂ ਵਿੱਚ ਕੀਮਤਾਂ ਵਿੱਚ ਉਛਾਲ ਤੇ ਇਸ ਕਰਕੇ ਲੋਕਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਬੋਲਣ ਤੋਂ ਹਮੇਸ਼ਾ ਕੰਨੀ ਕਤਰਾਈ ਹੈ। ਪਰਾਂਜਪੇ ਨੇ ਕਿਹਾ ਕਿ ਹੁਣ ਜਦੋਂ ਗਣੇਸ਼ ਉਤਸਵ ਆਉਣ ਵਾਲਾ ਹੈ ਤਾਂ ਕੀਮਤਾਂ ਵਿੱਚ ਵਾਧਾ ਕੇਂਦਰ ਵੱਲੋਂ ਲੋਕਾਂ ਨੂੰ ਤੋਹਫ਼ਾ ਹੈ। -ਪੀਟੀਆਈ



Source link