ਰਾਹੁਲ ਨੇ ‘ਹਰ-ਹਰ ਅੰਨਦਾਤਾ, ਘਰ-ਘਰ ਅੰਨਦਾਤਾ’ ਟਵੀਟ ਕੀਤਾ


ਨਵੀਂ ਦਿੱਲੀ, 7 ਸਤੰਬਰ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਰਨਾਲ ਵਿੱਚ ਕਿਸਾਨਾਂ ਵੱਲੋਂ ਕੀਤੀ ਮਹਾਪੰਚਾਇਤ ਦੇ ਮੱਦੇਨਜ਼ਰ ਅੱਜ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜਿਥੇ ‘ਹਰ-ਹਰ ਅੰਨਦਾਤਾ ਹੈ ਉਥੇ ਕਿਸ-ਕਿਸ ਨੂੰ ਰੋਕਿਆ ਜਾਏਗਾ।’ ਉਨ੍ਹਾਂ ਨੇ ਕਰਨਾਲ ਮਹਾਪੰਚਾਇਤ ਨਾਲ ਜੁੜੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਟਵੀਟ ਕੀਤਾ ਕਿ ਜਿਥੇ ਹਰ-ਹਰ ਅੰਨਦਾਤਾ, ਘਰ-ਘਰ ਅੰਨਦਾਤਾ ਹੈ, ਉਥੇ ਕਿਸ ਕਿਸ ਨੂੰ ਰੋਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਕਿਸਾਨ ਮਹਾਪੰਚਾਇਤ ਕਰਨ ਲਈ ਅੱਜ ਕਰਨਾਲ ਇਕੱਠੇ ਹੋਏ ਹਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਫੇਲ੍ਹ ਹੋਣ ਮਗਰੋਂ ਹਜ਼ਾਰਾਂ ਕਿਸਾਨਾਂ ਨੇ ਜ਼ਿਲ੍ਹਾ ਹੈੱਡਕੁਆਰਟਰ ਵੱਲ ਰੋਸ ਮਾਰਚ ਕੀਤਾ। ਕਿਸਾਨ ਸੰਗਠਨਾਂ ਨੇ 28 ਅਗਸਤ ਨੂੰ ਕਰਨਾਲ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਤੇ ਅਜਿਹਾ ਨਾ ਹੋਣ ‘ਤੇ ਮਿਨੀ ਸਕੱਤਰੇਤ ਦੇ ਘਿਰਾਓ ਦੀ ਚਿਤਾਵਨੀ ਦਿੱਤੀ ਸੀ। -ਪੀਟੀਆਈSource link