ਅਹਿਮਦ ਮਸੂਦ ਅਫਗਾਨਿਸਤਾਨ ਵਿੱਚ ਹੀ ਮੌਜੂਦ


ਦੁਸ਼ਾਨਬੇ, 9 ਸਤੰਬਰ

ਅਫਗਾਨਿਸਤਾਨ ਦੇ ਪੰਜਸ਼ੀਰ ਪ੍ਰਾਂਤ ਦੇ ਆਗੂ ਅਹਿਮਦ ਮਸੂਦ ਤੇ ਸਾਬਕਾ ਅਫਗਾਨ ਸਰਕਾਰ ਦੇ ਉਪ-ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਨੇ ਅਫਗਾਨਿਸਤਾਨ ਨਹੀਂ ਛੱਡਿਆ ਹੈ ਤੇ ਉਨ੍ਹਾਂ ਦੇ ਲੜਾਕੇ ਅਜੇ ਵੀ ਤਾਲਿਬਾਨ ਦੇ ਖ਼ਿਲਾਫ਼ ਜੰਗ ਲੜ ਰਹੇ ਹਨ। ਇਹ ਖੁਲਾਸਾ ਸਾਬਕਾ ਅਫਗਾਨ ਸਰਕਾਰ ਦੇ ਤਾਜਿਕਿਸਤਾਨ ਤੋਂ ਰਾਜਦੂਤ ਜ਼ਾਹੀਰ ਨੇ ਕੀਤਾ ਹੈ। ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਾਲੇਹ ਦੇ ਨਿਰੰਤਰ ਸੰਪਰਕ ਵਿੱਚ ਹਨ ਤੇ ਫਿਲਹਾਲ ਦੋਵੇਂ ਆਗੂ (ਅਹਿਮਦ ਮਸੂਦ ਤੇ ਅਮਰੁੱਲ੍ਹਾ ਸਾਲੇਹ) ਸੁਰੱਖਿਆ ਕਾਰਨਾਂ ਕਰ ਕੇ ਆਪਸ ਵਿੱਚ ਆਮ ਸੰਪਰਕ ਤੋਂ ਦੂਰ ਹਨ। ਉਨ੍ਹਾਂ ਕਿਹਾ ਦੋਵੇਂ ਜਣੇ ਤਾਜਿਕਿਸਤਾਨ ਵੱਲ ਨਹੀਂ ਭੱਜੇ ਹਨ ਅਤੇ ਇਹ ਖਬਰ ਗਲਤ ਹੈ ਕਿ ਅਹਿਮਦ ਮਸੂਦ ਨੇ ਪੰਜਸ਼ੀਰ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਸੂਦ ਅਫਗਾਨਿਸਤਾਨ ਵਿੱਚ ਹੀ ਹੈ ਤੇ ਅਮਰੁੱਲ੍ਹਾ ਸਾਲੇਹ ਵੀ ਪੰਜਸ਼ੀਰ ਵਿੱਚ ਹੀ ਹੈ। -ਏਜੰਸੀSource link