ਰਾਜਨਾਥ ਤੇ ਗਡਕਰੀ ਨੇ ਬਾੜਮੇਰ ’ਚ ਐਮਰਜੰਸੀ ਲੈਂਡਿੰਗ ਫੀਲਡ ਦਾ ਉਦਘਾਟਨ ਕੀਤਾ


ਬਾੜਮੇਰ (ਰਾਜਸਥਾਨ), 9 ਸਤੰਬਰ

ਕੇਂਦਰੀ ਮੰਤਰੀ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਬਾੜਮੇਰ ਦੇ ਗੰਧਵ ਭਾਕਾਸਰ ਵਿੱਚ ਕੌਮੀ ਹਾਈਵੇਅ-925 ‘ਤੇ ਭਾਰਤੀ ਹਵਾਈ ਫ਼ੌਜ ਦੇ ਜਹਾਜ਼ਾਂ ਲਈ ਐਮਰਜੰਸੀ ਲੈਂਡਿੰਗ ਫੀਲਡ (ਈਐੱਲਐੱਫ) ਦਾ ਉਦਘਾਟਨ ਕੀਤਾ। ਹਵਾਈ ਫੌਜ ਦੇ ਹਰਕਿਊਲਿਸ ਸੀ-130 ਜੇ ਜਹਾਜ਼ ਨੇ ਅੱਜ ਐਮਰਜੰਸੀ ਲੈਂਡਿੰਗ ਕੀਤੀ। ਇਸ ਦੌਰਾਨ ਦੋਵੇਂ ਮੰਤਰੀ ਅਤੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਜਹਾਜ਼ ਵਿੱਚ ਸਵਾਰ ਸਨ। ਇਹ ਮਾਰਗ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਲਈ ਬਣਿਆ ਪਹਿਲਾ ਐਮਰਜੰਸੀ ਫੀਲਡ ਹੈ। ਸੁਖੋਈ-30 ਐੱਮਕੇਆਈ ਲੜਾਕੂ ਜਹਾਜ਼ ਅਤੇ ਏਐੱਨ-32 ਫੌਜੀ ਜਹਾਜ਼ ਅਤੇ ਐੱਮਆਈ -17 ਵੀ 5 ਹੈਲੀਕਾਪਟਰ ਨੇ ਵੀ ‘ਐਮਰਜੈਂਸੀ ਲੈਂਡਿੰਗ’ ਕੀਤੀ।Source link