ਯੂਪੀ ਵਿਧਾਨ ਸਭਾ ਚੋਣਾਂ: ਪ੍ਰਿਯੰਕਾ ਵਾਡਰਾ ਦੀ ਅਗਵਾਈ ’ਚ ਕਾਂਗਰਸ ਰਾਜ ’ਚ ਕਰੇਗੀ 12 ਹਜ਼ਾਰ ਕਿਲੋਮੀਟਰ ਯਾਤਰਾ


ਲਖਨਊ, 10 ਸਤੰਬਰ

ਕਾਂਗਰਸ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੌਮੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਅਗਵਾਈ ਵਿੱਚ 12,000 ਕਿਲੋਮੀਟਰ ਲੰਬੀ ਯਾਤਰਾ ਪਿੰਡਾਂ ਅਤੇ ਸ਼ਹਿਰਾਂ ਤੋਂ ਕੱਢਣ ਦਾ ਫੈਸਲਾ ਕੀਤਾ। ਇਸ ਦਾ ਮਕਸਦ ਲੋਕਾਂ ਨਾਲ ਸੰਪਰਕ ਵਧਾਉਣਾ ਹੈ। ਪਾਰਟੀ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਮੈਂਬਰਾਂ ਨਾਲ ਵਾਡਰਾ ਦੀ ਮੀਟਿੰਗ ਵਿੱਚ “ਕਾਂਗਰਸ ਪ੍ਰਤੀਗਿੱਆ ਯਾਤਰਾ: ਹਮ ਵਚਨ ਨਿਭਾਗਾਏਂਗੇ” ਨਾਂ ਦੀ ਯਾਤਰਾ ਦਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਯਾਤਰਾ ਵਿੱਚ 12 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ ਤੇ ਯਾਤਰਾ ਪਿੰਡਾਂ ਤੇ ਕਸਬਿਆਂ ਵਿਚੋਂ ਲੰਘੇਗੀ।Source link