ਲੁਧਿਆਣਾ ’ਚ ਯੂਥ ਕਾਂਗਰਸੀ ਤੇ ਭਾਜਪਾ ਵਰਕਰ ਭਿੜੇ: ਇੱਟਾਂ-ਪੱਥਰ ਚੱਲੇ, ਪੁਲੀਸ ਨੇ ਲਾਠੀਚਾਰਜ ਕੀਤਾ

ਲੁਧਿਆਣਾ ’ਚ ਯੂਥ ਕਾਂਗਰਸੀ ਤੇ ਭਾਜਪਾ ਵਰਕਰ ਭਿੜੇ: ਇੱਟਾਂ-ਪੱਥਰ ਚੱਲੇ, ਪੁਲੀਸ ਨੇ ਲਾਠੀਚਾਰਜ ਕੀਤਾ

ਗਗਨ ਅਰੋੜਾ

ਲੁਧਿਆਣਾ, 11 ਸਤੰਬਰ

ਅੱਜ ਇਥੇ ਭਾਜਪਾ ਦਾ ਦਫਤਰ ਘੇਰਨ ਗਏ ਯੂਥ ਕਾਂਗਰਸੀ ਤੇ ਭਾਜਪਾ ਵਰਕਰ ਆਹਮੋ-ਸਾਹਮਣੇ ਹੋ ਗਏ। ਦੋਵਾਂ ਧਿਰਾਂ ਵਿਚਾਲੇ ਤਲਖ਼ੀ ਬਾਅਦ ਖੁੱਲ੍ਹ ਕੇ ਇੱਟਾਂ ਤੇ ਪੱਥਰ ਚੱਲੇ। ਮਾਹੌਲ ਨੂੰ ਸ਼ਾਂਤ ਕਰਨ ਤੇ ਦੋਵਾਂ ਧਿਰਾਂ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ। ਪੁਲੀਸ ਵੱਲੋਂ ਭਾਵੇਂ ਹਾਲਾਤ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹਾਲਾਤ ਤਣਾਅਪੂਰਨ ਹਨ।

Source link