ਬਰਤਾਨੀਆ ਦੀ ਐਮਾ ਨੇ ਜਿੱਤਿਆ ਯੂਐੱਸ ਓਪਨ ਮਹਿਲਾ ਸਿੰਗਲਜ਼

ਬਰਤਾਨੀਆ ਦੀ ਐਮਾ ਨੇ ਜਿੱਤਿਆ ਯੂਐੱਸ ਓਪਨ ਮਹਿਲਾ ਸਿੰਗਲਜ਼


ਨਿਊ ਯਾਰਕ, 12 ਸਤੰਬਰ

ਬਰਤਾਨੀਆ ਦੀ ਕੁਆਲੀਫਾਇਰ ਏਮਾ ਰਾਡੁਕਾਨੂ ਨੇ ਇੱਥੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਲਿਆ। ਉਸ ਨੇ ਕੈਨੇਡਾ ਦੀ ਲੇਲਾ ਫਰਨਾਂਡੀਜ਼ ਨੂੰ ਸਿੱਧੇ ਸੈਟਾਂ ਵਿੱਚ ਹਰਾਇਆ। ਬ੍ਰਿਟਿਸ਼ ਮੁਟਿਆਰ ਐਮਾ ਪਿਛਲੇ ਮਹੀਨੇ ਵਿਸ਼ਵ ਦੀ 150ਵੇਂ ਨੰਬਰ ਵਜੋਂ ਨਿਊ ਯਾਰਕ ਪਹੁੰਚੀ ਸੀ ਅਤੇ ਇਸ ਤੋਂ ਪਹਿਲਾਂ ਉਸ ਨੇ ਸਿਰਫ ਇੱਕ ਗ੍ਰੈਂਡ ਸਲੈਮ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਐਮਾ ਨੇ ਕੁਆਲੀਫਾਇਰ ਤੋਂ ਬਾਅਦ ਜਹਾਜ਼ ਦੀ ਟਿਕਟ ਬੁੱਕ ਕਰਵਾਈ ਸੀ ਤਾਂ ਜੋ ਉਹ ਮੁੱਖ ਡਰਾਅ ਵਿੱਚ ਦਾਖਲ ਨਾ ਹੋਣ ‘ਤੇ ਵਾਪਸ ਘਰ ਚਲੀ ਜਾਵੇ। ਉਸ ਨੇ 19 ਸਾਲਾ ਦੀ ਲੇਲਾ ਨੂੰ 6-4, 6-3 ਨਾਲ ਹਰਾ ਕੇ ਚੈਂਪੀਅਨ ਬਣੀ।



Source link