ਦਾਭੋੋਲਕਰ ਹੱਤਿਆ ਮਾਮਲਾ: ਪੰਜ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ


ਪੁਣੇ, 15 ਸਤੰਬਰਇਥੋਂ ਦੀ ਵਿਸ਼ੇਸ਼ ਅਦਾਲਤ ਨੇ ਤਰਕਸ਼ੀਲ ਡਾਕਟਰ ਨਰਿੰਦਰ ਦਾਭੋਲਕਰ ਦੀ ਹੱਤਿਆ ਦੇ ਮਾਮਲੇ ਵਿਚ ਅੱਜ 5 ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕੀਤੇ ਹਨ। ਸ੍ਰੀ ਦਾਭੋਲਕਰ ਦੀ 20 ਅਗਸਤ 2013 ਨੂੰ ਪੁਣੇ ਵਿੱਚ ਕਥਿਤ ਤੌਰ ‘ਤੇ ਸੱਜੇ-ਪੱਖੀ ਕੱਟੜਪੰਥੀ ਸਮੂਹ ਦੇ ਮੈਂਬਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਕੇਂਦਰੀ ਜਾਂਚ ਬਿਊਰੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਵਧੀਕ ਸੈਸ਼ਨ ਜੱਜ ਐੱਸਆਰ ਨਵੰਦਰ (ਯੂਏਪੀਏ ਮਾਮਲਿਆਂ ਦੇ ਵਿਸ਼ੇਸ਼ ਜੱਜ) ਨੇ ਵਰਿੰਦਰ ਤਾਵੜੇ, ਸਚਿਨ ਅੰਦੁਰੇ, ਸ਼ਰਦ ਕਲਾਸਕਰ, ਸੰਜੀਵ ਪੁਨਾਲੇਕਰ ਅਤੇ ਵਿਕਰਮ ਭਾਵੇ ਨੂੰ ਗੁਨਾਹ ਕਬੂਲ ਕਰਨ ਬਾਰੇ ਪੁੱਛਿਆ ਤਾਂ ਉਨ੍ਹਾਂ ਨਾਂਹ ਕਰ ਦਿੱਤੀ। ਇਸ ਮਗਰੋਂ ਇਨ੍ਹਾਂ ਖਿਲਾਫ਼ ਵੱਖ ਵੱਖ ਧਾਰਾਵਾਂ ਖ਼ਿਲਾਫ਼ ਦੋਸ਼ ਆਇਕ ਕਰ ਦਿੱਤੇ ਗਏ। ਮਾਮਲੇ ਦੀ ਸੁਣਵਾਈ ਲਈ ਅਗਲੀ ਕਾਰਵਾਈ 30 ਸਤੰਬਰ ਹੈ।Source link