ਲਾਹੌਰ, 15 ਸਤੰਬਰਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸਤਵੰਤ ਸਿੰਘ ਨੇ ਅੱਜ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਦੇ ਕਾਰਜਕਾਲ ਵਿੱਚ ਹਾਲੇ ਸਾਲ ਬਚਿਆ ਸੀ। ਜਲਦਬਾਜ਼ੀ ਵਿੱਚ ਹੋਈ ਕਮੇਟੀ ਦੀ ਮੀਟਿੰਗ ਵਿੱਚ ਸ੍ਰੀ ਅਮੀਰ ਸਿੰਘ ਨੂੰ ਨਵੇਂ ਮੁਖੀ ਵਜੋਂ ਚੁਣਿਆ ਗਿਆ, ਜੋ 2022 ਦੇ ਮੱਧ ਤੱਕ ਇਸ ਅਹੁਦੇ ‘ਤੇ ਰਹਿਣਗੇ।