ਭਾਜਪਾ ਨੇ ਕਈ ਵਾਰ ਤ੍ਰਿਪੁਰਾ ਆਉਣ ਤੋਂ ਰੋਕਿਆ: ਮਾਨਿਕ ਸਰਕਾਰ


ਨਵੀਂ ਦਿੱਲੀ: ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਪੀਆਈ (ਐੱਮ) ਆਗੂ ਮਾਨਿਕ ਸਰਕਾਰ ਨੇ ਅੱਜ ਇੱਥੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਭਾਜਪਾ ਨੇ ਉਸ ਨੂੰ ਸੂਬੇ ਤੇ ਵਿਧਾਨ ਸਭਾ ਹਲਕੇ ਦਾ ਦੌਰਾ ਕਰਨ ਤੋਂ ਕਈ ਵਾਰ ਰੋਕਿਆ ਹੈ। ਜ਼ਿਕਰਯੋਗ ਹੈ ਕਿ ਸੀਪੀਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਸੀ ਕਿ ਸੂਬੇ ਵਿੱਚ ਭਾਜਪਾ ਵੱਲੋਂ ਖੱਬੇਪੱਖੀ ਪਾਰਟੀ ਦੇ ਕਾਡਰ ਦੀ ਖਿੱਚ-ਧੂਹ ਕੀਤੀ ਜਾ ਰਹੀ ਹੈ। ਇਸ ਮਗਰੋਂ ਮਾਨਿਕ ਸਰਕਾਰ ਦਾ ਬਿਆਨ ਆਇਆ ਹੈ। ਸਰਕਾਰ, 1998 ਤੋਂ 2018 ਤੱਕ ਤ੍ਰਿਪੁਰਾ ਦੇ ਮੁੱਖ ਮੰਤਰੀ ਰਹੇ ਹਨ। -ਪੀਟੀਆਈSource link