ਪਟਿਆਲਾ: ਪਾਵਰਕੌਮ ਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸ ਨੌਕਰੀਆਂ ਲਈ ਹੈੱਡ ਆਫਿਸ ਦੀ ਇਮਾਰਤ ’ਤੇ ਚੜ੍ਹੇ


ਸਰਬਜੀਤ ਸਿੰਘ ਭੰਗੂ

ਪਟਿਆਲਾ,17 ਸਤੰਬਰ

ਪਾਵਰਕੌਮ ਦੇ ਮ੍ਰਿਤਕ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਨੌਕਰੀਆਂ ਲਈ ਅੱਜ ਪਾਵਰਕੌਮ ਦੇ ਇਥੇ ਸਥਿਤ ਮੁੱਖ ਦਫ਼ਤਰ ਦੀ ਇਮਾਰਤ ‘ਤੇ ਜਾ ਚੜ੍ਹੇ, ਜਦ ਕਿ ਇਨ੍ਹਾਂ ਦੇ ਕੁਝ ਸਾਥੀ ਹੇਠਾਂ ਮੁੱਖ ਗੇਟ ਅੱਗੇ ਧਰਨਾ ਮਾਰ ਕੇ ਪ੍ਰਦਰਸ਼ਨ ਕਰ ਰਹੇ ਹਨ। ਇਹ ਆਸ਼ਰਿਤ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਮਗਰੋਂ ਨੌਕਰੀ ਦੀ ਮੰਗ ਕਰ ਰਹੇ ਹਨ, ਜਦਕਿ ਪਾਵਰਕੌਮ ਦਾ ਤਰਕ ਹੈ ਕਿ ਕਈ ਆਸ਼ਰਿਤਾਂ ਨੇ ਨੌਕਰੀ ਦੀ ਥਾਂ ਫੰਡ ਲੈ ਲਏ ਸਨ। ਇਸ ਕਰਕੇ ਜੇ ਨੌਕਰੀ ਲੈਣੀ ਹੈ ਤਾਂ ਪਾਵਰਕੌਮ ਵੱਲੋਂ ਦਿੱਤੇ ਫੰਡ ਵਾਪਸ ਕਰਨੇ ਪੈਣਗੇ।Source link