ਮੁਕਤ ਵਪਾਰ ਸਮਝੌਤਾ: ਬਰਤਾਨੀਆ ਨੂੰ ਭਾਰਤ ਨਾਲ ਗੱਲਬਾਤ ਜਲਦ ਪੂਰੀ ਹੋਣ ਦੀ ਉਮੀਦ

ਮੁਕਤ ਵਪਾਰ ਸਮਝੌਤਾ: ਬਰਤਾਨੀਆ ਨੂੰ ਭਾਰਤ ਨਾਲ ਗੱਲਬਾਤ ਜਲਦ ਪੂਰੀ ਹੋਣ ਦੀ ਉਮੀਦ


ਨਵੀਂ ਦਿੱਲੀ, 17 ਸਤੰਬਰ

ਬਰਤਾਨੀਆ ਨੇ ਅੱਜ ਉਮੀਦ ਜ਼ਾਹਿਰ ਕੀਤੀ ਕਿ ਉਹ ਭਾਰਤ ਨਾਲ ਤਜਵੀਜ਼ਤ ਮੁਕਤ ਵਪਾਰ ਸਮਝੌਤੇ (ਐੱਫਟੀਏ) ‘ਤੇ ਗੱਲਬਾਤ ਜਲਦ ਪੂਰੀ ਕਰ ਲਵੇਗਾ। ਐੱਫਟੀਏ ਦਾ ਉਦੇਸ਼ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਤੇ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨਾ ਹੈ। ਬਰਤਾਨੀਆ ਦੇ ਵਿਦੇਸ਼ ਮੰਤਰੀ ਲਾਰਡ ਗੈਰੀ ਗ੍ਰਿਮਸਟੋਨ ਨੇ ਕਿਹਾ, ”ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਭਾਰਤ-ਯੂਰੋਪੀ ਸੰਘ ਐੱਫਟੀਏ ਪੂਰਾ ਹੋਣ ਤੋਂ ਪਹਿਲਾਂ ਅਸੀਂ ਭਾਰਤ-ਬਰਤਾਨੀਆ ਐੱਫਟੀਏ ਨੂੰ ਪੂਰਾ ਕਰ ਲਵਾਂਗੇ।” ਉਹ ਉਦਯੋਗਿਕ ਜਥੇਬੰਦੀ ਸੀਆਈਆਈ ਵੱਲੋਂ ਕਰਵਾਏ ਭਾਰਤ-ਬਰਤਾਨੀਆ ਸਾਲਾਨਾ ਸੰਮੇਲਨ ਦੌਰਾਨ ਸੰਬੋਧਨ ਕਰ ਰਹੇ ਸਨ। ਭਾਰਤ ਅਤੇ ਬਰਤਾਨੀਆ ਆਪਣੇ ਤਜਵੀਜ਼ਤ ਐੱਫਟੀਏ ਲਈ ਪਹਿਲੀ ਨਵੰਬਰ ਤੱਕ ਗੱਲਬਾਤ ਸ਼ੁਰੂ ਕਰਨ ਦਾ ਸਮਾਂ ਮਿੱਥ ਕੇ ਚੱਲ ਰਹੇ ਹਨ। -ਪੀਟੀਆਈ



Source link