ਕੇਪ ਕੈਨਵਰਲ (ਅਮਰੀਕਾ), 19 ਸਤੰਬਰ
ਸਪੇਸਐੱਕਸ ਦੇ ਪ੍ਰਾਈਵੇਟ ਜਹਾਜ਼ ਨਾਲ ਪੁਲਾੜ ਦਾ ਤਿੰਨ ਦਿਨਾਂ ਤੱਕ ਚੱਕਰ ਲਾਉਣ ਬਾਅਦ ਚਾਰ ਪੁਲਾੜ ਸੈਲਾਨੀਆਂ ਨੇ ਸਫਲਤਾਪੂਰਵਕ ਆਪਣੀ ਯਾਤਰਾ ਪੂਰੀ ਕੀਤੀ ਅਤੇ ਫਲੋਰਿਡਾ ਤੱਟ ‘ਤੇ ਅਟਲਾਂਟਿਕ ਮਹਾਸਾਗਰ ਵਿੱਚ ਉਤਰੇ। ਉਨ੍ਹਾਂ ਦਾ ਸਪੇਸਐੱਕਸ ਪੁਲਾੜ ਵਾਹਨ (ਕੈਪਸੂਲ) ਸੂਰਜ ਡੁੱਬਣ ਤੋਂ ਕੁਝ ਸਮਾਂ ਪਹਿਲਾਂ ਸਮੁੰਦਰ ਵਿੱਚ ਉਤਰਿਆ। ਇਹ ਪਹਿਲਾ ਮੌਕਾ ਹੈ ਜਦੋਂ ਪੁਲਾੜ ਵਿੱਚ ਜਾਣ ਵਾਲੇ ਯਾਤਰੀ ਪੇਸ਼ੇਵਰ ਪੁਲਾੜ ਯਾਤਰੀ ਨਹੀਂ ਸਨ।