ਅਖਾੜਾ ਪਰਿਸ਼ਦ ਦੇ ਮੁਖੀ ਮਹੰਤ ਗਿਰੀ, ਬਾਘੰਬਰੀ ਮੱਠ ਵਿੱਚ ਮਿ੍ਤ ਮਿਲੇ


ਪ੍ਰਯਾਗਰਾਜ, 20 ਸਤੰਬਰ

ਅਖਾੜਾ ਪਰਿਸ਼ਦ ਦੇ ਮੁਖੀ ਮਹੰਤ ਨਰੇਂਦਰ ਗਿਰੀ ਸੋਮਵਾਰ ਨੂੰ ਇਥੇ ਸਥਿਤ ਬਾਘੰਬਰੀ ਗੱਦੀ ਮੱਠ ਵਿੱਚ ਸਥਿਤ ਆਪਣੇ ਨਿਵਾਸ ‘ਤੇ ਮ੍ਰਿਤ ਮਿਲੇ। ਐੱਸਪੀ ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਮਹੰਤ ਦੀ ਕਮਰੇ ਵਿੱਚ ਲਟਕਦੀ ਹੋਈ ਲਾਸ਼ ਮਿਲੀ ਹੈ। ਮੱਠ ਦੇ ਬਾਹਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀ ਮੌਜੂਦ ਹਨ ਤੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਗਿਰੀ ਨਿਰੰਜਨੀ ਅਖਾੜੇ ਦੇ ਸਕੱਤਰ ਵੀ ਸਨ। ਅਖਾੜਾ ਪਰਿਸ਼ਦ ਭਾਰਤ ਵਿੱਚ ਸੰਤਾਂ ਦੀ ਸਭ ਤੋਂ ਵੱਡੀ ਸੰਸਥਾ ਹੈ।-ਏਜੰਸੀSource link