ਅਖਾੜਾ ਪਰਿਸ਼ਦ ਦੇ ਪ੍ਰਧਾਨ ਨਰਿੰਦਰ ਗਿਰੀ ਨੂੰ ਸਮਾਧੀ ਦਿੱਤੀ

ਅਖਾੜਾ ਪਰਿਸ਼ਦ ਦੇ ਪ੍ਰਧਾਨ ਨਰਿੰਦਰ ਗਿਰੀ ਨੂੰ ਸਮਾਧੀ ਦਿੱਤੀ


ਪ੍ਰਯਾਗਰਾਜ, 22 ਸਤੰਬਰਅਖਿਲ ਭਾਰਤੀ ਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੂੰ ਅੱਜ ਬਾਅਦ ਦੁਪਹਿਰ 3 ਵਜੇ ਦੇ ਕਰੀਬ ਮੱਠ ਵਿੱਚ ਸੰਪੂਰਨ ਰਸਮਾਂ ਨਾਲ ਸਮਾਧੀ ਦਿੱਤੀ ਗਈ। ਮਹੰਤ ਨਰਿੰਦਰ ਗਿਰੀ ਨੇ ਸੋਮਵਾਰ ਨੂੰ ਕਥਿਤ ਤੌਰ ‘ਤੇ ਆਪਣੇ ਮੱਠ ਵਿੱਚ ਖੁਦਕੁਸ਼ੀ ਕਰ ਲਈ। ਅੱਜ ਸਵੇਰੇ ਮਹੰਤ ਦਾ ਪੋਸਟਮਾਰਟਮ ਕੀਤਾ ਗਿਆ ਸੀ।

ਇਸ ਦੌਰਾਨ ਮਹੰਤ ਗਿਰੀ ਦੀ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦੇ ਚੇਲੇ ਮਹੰਤ ਆਨੰਦ ਗਿਰੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਸੀਜੇਐੱਮ ਕੋਰਟ ਨੇ ਮਾਮਲੇ ‘ਚ ਮੁਲਜ਼ਮ ਆਨੰਦ ਗਿਰੀ ਤੇ ਅਦਯ ਤਿਵਾੜੀ ਨੂੰ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।



Source link