ਹੁਕਮ ਦਾ ਇੱਕ ਹਿੱਸਾ ਰੱਦ ਕਰ ਸਕਦਾ ਹੈ ਸੁਪਰੀਮ ਕੋਰਟ


ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸੰਕੇਤ ਦਿੱਤਾ ਕਿ ਉਹ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ‘ਚ ਕਥਿਤ ਤੌਰ ‘ਤੇ ਸ਼ਾਮਲ ਇੱਕ ਦੋਸ਼ੀ ਖ਼ਿਲਾਫ਼ ਕਰਨਾਟਕ ਜਥੇਬੰਦਕ ਅਪਰਾਧ ਕੰਟਰੋਲ ਕਾਨੂੰਨ (ਕੇਸੀਓਸੀਏ) ਦੀਆਂ ਧਾਰਾਵਾਂ ਤਹਿਤ ਕਥਿਤ ਅਪਰਾਧਾਂ ਲਈ ਦੋਸ਼ ਪੱਤਰ ਖਾਰਜ ਕਰਨ ਸਬੰਧੀ ਹਾਈ ਕੋਰਟ ਦੇ ਹੁਕਮਾਂ ਦਾ ਇੱਕ ਹਿੱਸਾ ਰੱਦ ਕਰਨ ਦਾ ਇੱਛੁਕ ਹੈ। ਜਸਟਿਸ ਏਐੱਮ ਖਾਨਵਿਲਕਰ, ਜਸਟਿਸ ਦਿਨੇਸ਼ ਮਹੇਸ਼ਵਰੀ ਤੇ ਜਸਟਿਸ ਸੀ.ਟੀ. ਰਵੀਕੁਮਾਰ ਦੇ ਬੈਂਚ ਨੇ ਦੋਸ਼ੀ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ ਕਿ ਉਸ ਨੂੰ ਜੋ ਦਿੱਤਾ ਗਿਆ ਹੈ ਕਿ ਉਹ ਬੋਨਸ ਹੈ ਕਿਉਂਕਿ ਕਰਨਾਟਕ ਹਾਈ ਕੋਰਟ ਨੇ ਵੀ ਕੇਸੀਓਸੀਏ ਤਹਿਤ ਕਥਿਤ ਅਪਰਾਧਾਂ ਲਈ ਉਹ ਖ਼ਿਲਾਫ਼ ਦੋਸ਼ ਪੱਤਰ ਖਾਰਜ ਕਰ ਦਿੱਤਾ ਹੈ। ਸਿਖਰਲੀ ਅਦਾਲਤ ਨੇ ਪੱਤਰਕਾਰ ਗੌਰੀ ਲੰਕੇਸ਼ ਦੀ ਭੈਣ ਕਵਿਤਾ ਲੰਕੇਸ਼ ਦੀ ਅਪੀਲ ‘ਤੇ ਸੁਣਵਾਈ ਕਰਦਿਆਂ ਇਹ ਟਿੱਪਣੀ ਕੀਤੀ। ਅਪੀਲ ‘ਚ ਇਸ ਸਾਲ 22 ਅਪਰੈਲ ‘ਚ ਹਾਈ ਕੋਰਟ ਵੱਲੋਂ ਸੁਣਾਏ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਜਿਸ ‘ਚ ਦੋਸ਼ੀ ਮੋਹਨ ਨਾਇਕ ਖ਼ਿਲਾਫ਼ ਜਾਂਚ ਲਈ ਜੇਸੀਓਸੀਏ ਦੀਆਂ ਧਾਰਾਵਾਂ ਦੀ ਵਰਤੋਂ ਕਰਨ ਦੇ ਪੁਲੀਸ ਅਥਾਰਿਟੀ ਦੇ 14 ਅਗਸਤ 2018 ਦੇ ਹੁਕਮ ਨੂੰ ਰੱਦ ਕਰ ਦਿੱਤਾ ਗਿਆ ਸੀ। ਗੌਰੀ ਲੰਕੇਸ਼ ਨੂੰ ਪੰਜ ਸਤੰਬਰ 2017 ਦੀ ਰਾਤ ਬੰਗਲੂਰੂ ਦੇ ਰਾਜਰਾਜੇਸ਼ਵਰੀ ਨਗਰ ‘ਚ ਉਨ੍ਹਾਂ ਦੇ ਘਰ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਬੈਂਚ ਨੇ ਕਿਹਾ, ‘ਅਸੀਂ ਫਿਲਹਾਲ ਤੁਹਾਨੂੰ ਇੰਨਾ ਸਕੇਤ ਦੇ ਰਹੇ ਹਾਂ ਕਿ ਅਸੀਂ ਹੁਕਮ ਦੇ ਆਖਰੀ ਹਿੱਸੇ ਨੂੰ ਰੱਦ ਕਰਨ ਦੇ ਇੱਛੁਕ ਹਾਂ।’ -ਪੀਟੀਆਈSource link