ਯੂਕੇ: ਕੋਵਿਸ਼ੀਲਡ ਟਰੈਵਲ ਐਡਵਾਇਰੀ ’ਚ ਪ੍ਰਵਾਨਿਤ ਟੀਕੇ ਵਜੋਂ ਸ਼ਾਮਲ ਪਰ ਭੰਬਲਭੂਸਾ ਬਰਕਰਾਰ


ਲੰਡਨ, 22 ਸਤੰਬਰ

ਬ੍ਰਿਟੇਨ ਸਰਕਾਰ ਨੇ ਭਾਰਤ ਵਿੱਚ ਬਣਾਈ ਗਈ ਆਕਸਫੌਰਡ/ਐਸਟਰਾਜੈਨਿਕਾ ਕੋਵਿਡ ਰੋਕੂ ਵੈਕਸੀਨ ਕੋਵਿਸ਼ੀਲਡ ਨੂੰ ਬੁੱਧਵਾਰ ਨੂੰ ਆਪਣੀ ਕੌਮਾਂਤਰੀ ਟਰੈਵਲ ਐਡਵਾਇਜ਼ਰੀ ਵਿੱਚ ਸ਼ਾਮਲ ਕਰ ਲਿਆ ਹੈ ਪਰ ਭਾਰਤੀ ਯਾਤਰੀਆਂ ਲਈ ਬ੍ਰਿਟਿਸ਼ ਸਰਕਾਰ ਦੀ ਵੈਕਸੀਨ ਮਾਨਤਾ ਪ੍ਰਕਿਰਿਆ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਬਰਤਾਨੀਆਂ ਸਰਕਾਰ ਵੱਲੋਂ ਭਾਰਤ ਨੂੰ ਅਜੇ ਵੀ ਉਨ੍ਹਾਂ 17 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਨ੍ਹਾਂ ਦੇ ਯਾਤਰੀਆਂ ਦੇ ਟੀਕਾਕਰਨ ਨੂੰ ਬ੍ਰਿਟੇਨ ਵਿੱਚ ਮਾਨਤਾ ਹਾਸਲ ਹੋਵੇਗੀ। ਯੂਕੇ ਦੇ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਅਨੁਸਾਰ ਭਾਰਤੀ ਵੈਕਸੀਨ ਨੂੰ ਮਾਨਤਾ ਦੇਣ ਬਾਰੇ ਅਜੇ ਕਈ ਸਪਸ਼ਟੀਕਰਨਾਂ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਯੂਕੇ ਸਰਕਾਰ ਵੱਲੋਂ ਜਿਨ੍ਹਾਂ ਕੋਵਿਡ ਵੈਕਸੀਨਾਂ ਨੂੰ ਮਾਨਤਾ ਦਿੱਤੀ ਗਈ ਹੈ ਉਨ੍ਹਾਂ ਵਿੱਚ ਐਸਟਰਾਜੈਨਿਕਾ ਕੋਵੀਸ਼ੀਲਡ, ਐਸਰਾਜੈਨਿਕਾ ਵੈਕਸਜ਼ੇਵਰੀਆ ਅਤੇ ਮੋਡਰਨਾ ਟਾਕੇਦਾ ਸ਼ਾਮਲ ਹਨ। ਐਡਵਾਇਜ਼ਰੀ ਵਿੱਚ ਕਿਹਾ ਗਿਆ ਕਿ ਬ੍ਰਿਟੇਨ ਆਉਣ ਤੋਂ 14 ਦਿਨ ਪਹਿਲਾਂ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਜ਼ਰੂਰੀ ਹਨ। ਦੱਸਣਯੋਗ ਹੈ ਕਿ ਬਰਤਾਨੀਆ ਨੇ ਆਪਣੇ ਕੌਮਾਂਤਰੀ ਟਰੈੱਵਲ ਨਿਯਮਾਂ ਦੀ ਮੁੜ ਸਮੀਖਿਆ ਕੀਤੀ ਹੈ ਤੇ ਇਹ ਨਵੇਂ ਨਿਯਮ 4 ਅਕਤੂਬਰ ਤੋਂ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਤਹਿਤ ਪ੍ਰਵਾਨਿਤ ਕੋਵਿਡ-19 ਟੀਕੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਵਿੱਚ ਸਿਰਮ ਇਸਟੀਚਿਊਟ ਆਫ ਇੰਡੀਆ ਵੱਲੋਂ ਬਣਾਏ ਗਏ ਟੀਕੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਬ੍ਰਿਟੇਨ ਦੇ ਇਸ ਫੈਸਲੇ ਦੀ ਚਹੁ-ਤਰਫਾ ਨਿੰਦਾ ਹੋਈ ਸੀ। ਬ੍ਰਿਟੇਨ ਦੇ ਨਵੇਂ ਨਿਯਮਾਂ ਅਨੁਸਾਰ ਕੋਵਿਸ਼ੀਲਡ ਦੀਆਂ ਦੋਵੇਂ ਖੁਰਾਕਾਂ ਲੈਣ ਵਾਲੇ ਲੋਕਾਂ ਦੇ ਟੀਕਾਰਕਰਨ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ ਅਤੇ ਬ੍ਰਿਟੇਨ ਪਹੁੰਚਣ ‘ਤੇ ਉਨ੍ਹਾਂ ਨੂੰ 10 ਦਿਨਾਂ ਦੇ ਇਕਾਂਤਵਾਸ ਵਿੱਚ ਰਹਿਣ ਦੀ ਜ਼ਰੂਰਤ ਦੱਸੀ ਗਈ ਸੀ। ਹੁਣ ਬ੍ਰਿਟੇਨ ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਕੋਵਿਸ਼ੀਲਡ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਨੂੰ 10 ਦਿਨਾਂ ਲਈ ਇਕਾਂਤਵਾਸ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸੇ ਦੌਰਾਨ ਇਹ ਵੀ ਦੱਸਣਾ ਹੋਵੇਗਾ ਕਿ ਬ੍ਰਿਟੇਨ ਆਉਣ ਵਾਲੇ ਦੇਸ਼ ਦੇ ਕਿਸ ਹਿੱਸੇ ਵਿੱਚ ਰਹਿਣਗੇ। -ਪੀਟੀਆਈ



Source link