ਕੇਂਦਰ ਛੇਤੀ ਨਵੀਂ ਸਹਿਕਾਰੀ ਨੀਤੀ ਲਿਆਏਗਾ: ਸ਼ਾਹ


ਨਵੀਂ ਦਿੱਲੀ, 25 ਸਤੰਬਰ

ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੇਂਦਰ ਛੇਤੀ ਹੀ ਨਵੀਂ ਸਹਿਕਾਰੀ ਨੀਤੀ ਲੈ ਕੇ ਆਵੇਗਾ ਅਤੇ ਸਹਿਕਾਰੀ ਅੰਦੋਲਨ ਨੂੰ ਮਜ਼ਬੂਤ ​​ਕਰਨ ਲਈ ਰਾਜਾਂ ਦੇ ਨਾਲ ਕੰਮ ਕਰੇਗਾ। ਸ੍ਰੀ ਸ਼ਾਹ, ਜੋ ਕੇਂਦਰੀ ਗ੍ਰਹਿ ਮੰਤਰੀ ਵੀ ਹਨ, ਨੇ ਵੀ ਐਲਾਨ ਕੀਤਾ ਕਿ ਪ੍ਰਾਇਮਰੀ ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀਆਂ (ਪੀਏਸੀ) ਦੀ ਗਿਣਤੀ ਅਗਲੇ ਪੰਜ ਸਾਲਾਂ ਵਿੱਚ ਵਧਾ ਕੇ ਤਿੰਨ ਲੱਖ ਕਰ ਦਿੱਤੀ ਜਾਵੇਗੀ। ਇਸ ਵੇਲੇ ਪੀਏਸੀ ਦੀ ਗਿਣਤੀ 65,000 ਦੇ ਕਰੀਬ ਹੈ। ਉਹ ਇਥੇ ਪਹਿਲੇ ਸਹਿਕਾਰੀ ਸੰਮੇਲਨ ਜਾਂ ਕੌਮੀ ਸਹਿਕਾਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਸਹਿਕਾਰੀ ਮੰਤਰਲਾ ਇਸ ਸਾਲ ਜੁਲਾਈ ਵਿੱਚ ਬਣਿਆ ਸੀ।



Source link