ਬਰਤਾਨੀਆ ’ਚ ਟਰੱਕ ਡਰਾਈਵਰਾਂ ਦੀ ਘਾਟ ਕਾਰਨ ਹਾਹਾਕਾਰ, ਹਜ਼ਾਰਾਂ ਵੀਜ਼ੇ ਜਾਰੀ ਕਰੇਗੀ ਸਰਕਾਰ


ਲੰਡਨ, 26 ਸਤੰਬਰ

ਬਰਤਾਨੀਆ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਟਰੱਕ ਚਾਲਕਾਂ ਦੀ ਘਾਟ ਦੇ ਮੱਦੇਨਜ਼ਰ ਹਜ਼ਾਰਾਂ ਵਿਦੇਸ਼ ਡਰਾਈਵਰਾਂ ਨੂੰ ਐਮਰਜੰਸੀ ਵੀਜ਼ਾ ਜਾਰੀ ਕਰੇਗਾ। ਦੇਸ਼ ਵਿੱਚ ਟਰੱਕ ਡਰਾਈਵਰਾਂ ਦੀ ਘਾਟ ਕਾਰਨ ਸੁਪਰਮਾਰਕੀਟਾਂ ਵਿੱਚ ਸਾਮਾਨ ਨਹੀਂ ਪੁੱਜ ਰਿਹਾ ਤੇ ਪੈਟਰੋਲਾਂ ‘ਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਪੰਪਾਂ ‘ਤੇ ਤੇਲ ਪੁਆਉਣ ਵਾਲੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਤੇ ਬਹੁਤ ਸਾਰੇ ਪੰਪ ਤਾਂ ਖਾਲ੍ਹੀ ਹਨ। ਸਰਕਾਰ ਨੂੰ ਫਿਕਰ ਹੈ ਕਿ ਜੇ ਡਰਾਈਵਰਾਂ ਦੀ ਘਾਟ ਰਹੀ ਤਾਂ ਕ੍ਰਿਸਮਸ ‘ਤੇ ਬਜ਼ਾਰਾਂ ਵਿੱਚ ਰੌਣਕਾਂ ਖਤਮ ਹੋ ਜਾਣਗੀਆਂ ਤੇ ਲੋਕਾਂ ਨੂੰ ਸੁੱਕੀ ਕ੍ਰਿਸਮਸ ਮਨਾਉਣੀ ਪਵੇਗੀ।Source link