ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਐੱਸਆਈ ਖ਼ਿਲਾਫ਼ ਕੇਸ ਦਰਜ

ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਐੱਸਆਈ ਖ਼ਿਲਾਫ਼ ਕੇਸ ਦਰਜ


ਨੂਰਪੁਰ ਬੇਦੀ (ਪੱਤਰ ਪ੍ਰੇਰਕ): ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪੰਜਾਬ ਪੁਲੀਸ ਦੇ ਸਬ ਇੰਸਪੈਕਟਰ ਖ਼ਿਲਾਫ਼ ਜੀਤ ਰਾਮ ਖ਼ਿਲਾਫ਼ ਪੁਲੀਸ ਥਾਣਾ ਲੁਧਿਆਣਾ ਰੇਂਜ, ਰੂਪਨਗਰ ਵਿੱਚ ਕੇਸ ਦਰਜ ਕੀਤਾ ਹੈਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਕੇਵਲ ਕ੍ਰਿਸ਼ਨ ਖ਼ਿਲਾਫ਼ ਨੂਰਪੁਰ ਬੇਦੀ ਥਾਣੇ ਵਿੱਚ ਦਰਜ ਕੇਸ ਦੀ ਤਫ਼ਤੀਸ਼ ਸਬ ਇੰਸਪੈਕਟਰ ਜੀਤ ਰਾਮ ਕਰ ਰਿਹਾ ਸੀ। ਇਸ ਦੌਰਾਨ ਐੱਸਆਈ ਜੀਤ ਰਾਮ ਨੇ ਸ਼ਿਕਾਇਤਕਰਤਾ ਖ਼ਿਲਾਫ਼ ਦਰਜ ਉਕਤ ਕੇਸ ਦਾ ਚਲਾਨ ਅਦਾਲਤ ਵਿਚ ਪੇਸ਼ ਕਰਨ ਬਦਲੇ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਅਨੁਸਾਰ ਐੱਸਆਈ ਉਸ ਤੋਂ ਦੋ ਹਜ਼ਾਰ ਰੁਪਏ ਲੈ ਚੁੱਕਾ ਸੀ ਤੇ ਪੰਜ ਹਜ਼ਾਰ ਰੁਪਏ ਹੋਰ ਮੰਗ ਰਿਹਾ ਸੀ।



Source link