ਨਿੱਜੀ ਫਾਇਦੇ ਲਈ ਭਾਜਪਾ ਨੇ ਗੰਨੇ ਦਾ ਭਾਅ ਵਧਾਇਆ: ਮਾਇਆਵਤੀ

ਨਿੱਜੀ ਫਾਇਦੇ ਲਈ ਭਾਜਪਾ ਨੇ ਗੰਨੇ ਦਾ ਭਾਅ ਵਧਾਇਆ: ਮਾਇਆਵਤੀ
ਨਿੱਜੀ ਫਾਇਦੇ ਲਈ ਭਾਜਪਾ ਨੇ ਗੰਨੇ ਦਾ ਭਾਅ ਵਧਾਇਆ: ਮਾਇਆਵਤੀ


ਲਖਨਊ, 27 ਸਤੰਬਰ

ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਦਿੱਤੇ ਗਏ ਸ਼ਾਂਤੀਪੂਰਨ ‘ਭਾਰਤ ਬੰਦ’ ਦੀ ਹਮਾਇਤ ਕਰਦਿਆਂ ਬਸਪਾ ਮੁਖੀ ਮਾਇਆਵਤੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸਵਾਰਥੀ ਹਿੱਤਾਂ ਲਈ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਗੰਨੇ ਦੇ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਹੈ। ਬਹੁਜਨ ਸਮਾਜ ਪਾਰਟੀ (ਬੀਐੱਸਪੀ) ਮੁਖੀ ਨੇ ਕਿਹਾ ਕਿ ਸੂਬੇ ਵਿੱਚ ਯੋਗੀ ਆਦਿੱਤਿਆਨਾਥ ਸਰਕਾਰ ਨੇ ਮੰਤਰੀ ਮੰਡਲ ਦਾ ਵਿਸਤਾਰ ਕਰਕੇ ਜਾਤਾਂ ਦੇ ਆਧਾਰ ‘ਤੇ ਵੋਟਰਾਂ ਨੂੰ ਭਰਮਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਵੋਟਰਾਂ ਨੂੰ ਅਜਿਹੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਤਾੜਨਾ ਕੀਤੀ। ਉਨ੍ਹਾਂ ਟਵੀਟ ਕੀਤਾ,’ਯੂਪੀ ਦੀ ਭਾਜਪਾ ਸਰਕਾਰ ਨੇ ਚਾਰ ਸਾਲਾਂ ਵਿੱਚ ਤਾਂ ਕਿਸਾਨਾਂ ਦੀ ਸਾਰ ਨਹੀਂ ਲਈ। ਹੁਣ ਚੋਣਾਂ ਤੋਂ ਐਨ ਪਹਿਲਾਂ ਉਨ੍ਹਾਂ ਨੂੰ ਕਿਸਾਨਾਂ ਦਾ ਚੇਤਾ ਆ ਗਿਆ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਨਿੱਜੀ ਲਾਹਾ ਖੱਟਣ ਲਈ ਅਜਿਹਾ ਕਰ ਰਹੇ ਹਨ।’ -ਪੀਟੀਆਈSource link