ਓ ਮਿੱਤਰੋ! ਠੰਢੇ-ਠੰਢੇ ਪਾਣੀ ਸੇ ਨਹਾਨਾ ਚਾਹੀਏ………..

ਓ ਮਿੱਤਰੋ! ਠੰਢੇ-ਠੰਢੇ ਪਾਣੀ ਸੇ ਨਹਾਨਾ ਚਾਹੀਏ………..
ਓ ਮਿੱਤਰੋ! ਠੰਢੇ-ਠੰਢੇ ਪਾਣੀ ਸੇ ਨਹਾਨਾ ਚਾਹੀਏ………..


ਹੈਟਫੀਲਡ (ਬਰਤਾਨੀਆ), 29 ਸਤੰਬਰ

ਨੀਦਰਲੈਂਡਜ਼ ਦੇ ਵਿਆਪਕ ਅਧਿਐਨ ਵਿੱਚ ਸਿੱਟਾ ਨਿਕਲਿਆ ਹੈ ਕਿ ਜਿਹੜੇ ਲੋਕ ਠੰਢੇ ਪਾਣੀ ਨਾਲ ਨਹਾਉਂਦੇ ਹਨ ਉਹ ਗਰਮ ਪਾਣੀ ਨਾਲ ਨਹਾਉਣ ਵਾਲਿਆਂ ਦੇ ਮੁਕਾਬਲੇ ਘੱਟ ਬਿਮਾਰ ਹੋਏ ਤੇ ਉਨ੍ਹਾਂ ਬਿਮਾਰੀ ਦੀਆਂ ਛੁੱਟੀਆਂ ਘੱਟ ਲਈਆਂ। ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੂੰ ਚਾਰ ਸਮੂਹਾਂ ਵਿੱਚ ਵੰਡਿਆ ਗਿਆ ਸੀ। ਇੱਕ ਸਮੂਹ ਨੂੰ ਹਰ ਰੋਜ਼ ਗਰਮ ਪਾਣੀ ਨਾਲ ਇਸ਼ਨਾਨ ਕਰਨ ਲਈ ਕਿਹਾ ਗਿਆ, ਦੂਜੇ ਸਮੂਹ ਨੂੰ 30 ਸੈਕਿੰਡ ਲਈ ਠੰਢੇ ਪਾਣੀ ਨਾਲ ਇਸ਼ਨਾਨ ਕਰਨ ਲਈ ਕਿਹਾ ਗਿਆ, ਤੀਜੇ ਸਮੂਹ ਨੂੰ 60 ਸੈਕਿੰਡਾਂ ਲਈ ਠੰਢੇ ਪਾਣੀ ਨਾਲ ਇਸ਼ਨਾਨ ਕਰਨ ਲਈ ਅਤੇ ਚੌਥੇ ਸਮੂਹ ਨੂੰ 90 ਸੈਕਿੰਡ ਲਈ ਠੰਢੇ ਪਾਣੀ ਨਾਲ ਨਹਾਉਣ ਲਈ ਕਿਹਾ ਗਿਆ। ਮਹੀਨੇ ਲਈ ਅਜਿਹਾ ਕੀਤਾ ਗਿਆ। ਅਧਿਐਨ ਵਿੱਚ ਸਿੱਟਾ ਨਿਕਲਿਆ ਕਿ ਜਿਸ ਸਮੂਹ ਨੇ ਠੰਢੇ ਪਾਣੀ ਨਾਲ ਇਸ਼ਨਾਨ ਕੀਤਾ ਉਹ ਗਰਮ ਪਾਣੀ ਨਾਲ ਨਹਾਉਣ ਵਾਲਿਆਂ ਦੇ ਮੁਕਾਬਲੇ 29 ਫੀਸਦ ਘੱਟ ਬਿਮਾਰ ਹੋਏ। ਠੰਢੇ ਪਾਣੀ ਨਾਲ ਨਹਾਉਣ ਵਾਲੇ ਘੱਟ ਬਿਮਾਰ ਪੈਣ ਦਾ ਕਾਰਨ ਹਾਲੇ ਪਤਾ ਨਹੀਂ ਲੱਗਿਆ ਪਰ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਠੰਢੇ ਪਾਣੀ ਨਾਲ ਨਹਾਉਣ ਨਾਲ ਰੋਗਾਂ ਖ਼ਿਲਾਫ਼ ਲੜਨ ਦੀ ਤਾਕਤ ਵਧਦੀ ਹੈ।Source link