ਪਲਵਲ: ਪਰਿਵਾਰ ਦੇ 5 ਜੀਆਂ ਦੀ ਭੇਤਭਰੀ ਹਾਲਤ ’ਚ ਮੌਤ

ਪਲਵਲ: ਪਰਿਵਾਰ ਦੇ 5 ਜੀਆਂ ਦੀ ਭੇਤਭਰੀ ਹਾਲਤ ’ਚ ਮੌਤ


ਟ੍ਰਿਬਿਊਨ ਨਿਊਜ਼ ਸਰਵਿਸ

ਪਲਵਲ, 29 ਸਤੰਬਰ

ਇਸ ਜ਼ਿਲ੍ਹੇ ਦੀ ਹੋਡਲ ਸਬ-ਡਿਵੀਜ਼ਨ ਦੇ ਔਰੰਗਾਬਾਦ ਪਿੰਡ ਵਿਚਲੇ ਆਪਣੇ ਘਰ ਵਿੱਚ ਇਕ ਜੋੜਾ ਅਤੇ ਉਸ ਦੇ ਤਿੰਨ ਨਾਬਾਲਗ ਬੱਚੇ ਅੱਜ ਸਵੇਰੇ ਭੇਤਭਰੀ ਹਾਲਤ ਵਿੱਚ ਮ੍ਰਿਤ ਮਿਲੇ। ਪਰਿਵਾਰ ਦਾ ਮੁਖੀ ਨਰੇਸ਼ (32) ਛੱਤ ਨਾਲ ਲਟਕਿਆ ਹੋਇਆ ਸੀ, ਉਸ ਦੀ ਪਤਨੀ ਅਤੇ ਦੋ ਧੀਆਂ ਸਮੇਤ ਤਿੰਨ ਨਾਬਾਲਗ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਦੇ ਬਿਸਤਰੇ ‘ਤੇ ਪਈਆਂ ਸਨ। ਅੱਜ ਸਵੇਰੇ 8 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ। ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਖੁਲਾਸਾ ਹੋਇਆ ਹੈ ਕਿ ਨਰੇਸ਼ ਕਿਸਾਨ ਸੀ।



Source link