ਪੁਲੀਸ ਅਧਿਕਾਰੀ ਖਿਲਾਫ਼ ਲਾਇਆ ਧਰਨਾ


ਪੱਤਰ ਪੇ੍ਰਕ

ਅੰਮ੍ਰਿਤਸਰ, 28 ਸਤੰਬਰ

ਵਾਲਮੀਕਿ ਸਮਾਜ ਦੇ ਪ੍ਰਧਾਨ ਰਿਸ਼ੀ ਮੱਟੂ ਨਾਲ ਇੱਕ ਪੁਲੀਸ ਅਧਿਕਾਰੀ ਵਲੋਂ ਕੀਤੀ ਕਥਿੱਤ ਬਦਸਲੂਕੀ ਅਤੇ ਪੁਲੀਸ ਵਲੋਂ ਅਧਿਕਾਰੀ ਵਿਰੁੱਧ ਕਾਰਵਾਈ ਨਾ ਕੀਤੇ ਜਾਣ ‘ਤੇ ਵਾਲਮੀਕਿ ਭਾਈਚਾਰੇ ਵਲੋਂ ਭੰਡਾਰੀ ਪੁਲ ‘ਤੇ ਮੁਜ਼ਾਹਰਾ ਕਰਕੇ ਆਵਾਜਾਈ ਰੋਕੀ ਗਈ, ਜਿਸ ਕਰਕੇ ਆਮ ਲੋਕਾਂ ਨੂੰ ਲੰਮਾ ਸਮਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੁਲੀਸ) ਹਰਪਾਲ ਸਿੰਘ ਧਰਨਾ ਸਥਾਨ ‘ਤੇ ਪਹੁੰਚੇ ਅਤੇ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਹਰਪਾਲ ਸਿੰਘ ਨੇ ਕਿਹਾ ਕਿ ਉਹ ਸ੍ਰੀ ਮੱਟੂ ਦਾ ਬਿਆਨ ਦਰਜ ਕਰਕੇ ਏਐੱਸਆਈ ਖਿਲਾਫ ਵਿਭਾਗੀ ਜਾਂਚ ਕਰਨ ਲਈ ਲਿਖਣਗੇ। ਉਨ੍ਹਾਂ ਕਿਹਾ ਕਿ ਮੱਟੂ ਨੇ ਇਸ ‘ਤੇ ਸੰਤੁਸ਼ਟਤਾ ਪ੍ਰਗਟਾਈ ਅਤੇ ਧਰਨਾ ਚੁੱਕ ਦਿੱਤਾ।Source link