ਪੰਜਾਬ ਕਾਂਗਰਸ ਵਿਚ ਘਮਸਾਨ ਕੌਮੀ ਸੁਰੱਖਿਆ ਲਈ ਚਿੰਤਾ ਦਾ ਵਿਸ਼ਾ: ਭਾਜਪਾ


ਨਵੀਂ ਦਿੱਲੀ, 29 ਸਤੰਬਰ

ਪੰਜਾਬ ਵਿਚ ਸੱਤਾਧਾਰੀ ਪਾਰਟੀ ਕਾਂਗਰਸ ਵਿਚ ਚੱਲ ਰਹੇ ਘਮਸਾਨ ਨੂੰ ਕੌਮੀ ਸੁਰੱਖਿਆ ਲਈ ‘ਚਿੰਤਾ ਦਾ ਵਿਸ਼ਾ’ ਕਰਾਰ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਅੱਜ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨਾਲ ਜੁੜਿਆ ਹੋਣ ਕਰ ਕੇ ਇਸ ਸੰਵੇਦਨਸ਼ੀਲ ਸੂਬੇ ਵਿਚ ਸਿਆਸੀ ਸਥਿਰਤ ਜ਼ਰੂਰੀ ਹੈ ਅਤੇ ਮਹੱਤਵਪੂਰਨ ਹੈ।” ਇੱਥੇ ਭਾਜਪਾ ਹੈੱਡਕੁਆਰਟਰ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਪਾਰਟੀ ਦੇ ਤਰਜਮਾਨ ਸੰਬਿਤ ਪਾਤਰਾ ਨੇ ਪੰਜਾਬ ਸਰਕਾਰ ਵਿਚ ਚੱਲ ਰਹੇ ਘਮਸਾਨ ‘ਤੇ ਵਰ੍ਹਦਿਆਂ ਇਸ ਨੂੰ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ‘ਅਸਾਧਾਰਨ ਅਸਫ਼ਲਤਾ’ ਦੱਸਿਆ ਅਤੇ ਦੋਸ਼ ਲਾਇਆ ਕਿ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ‘ਅਸਥਿਰਤਾ ਦੀ ਸਮਾਨਾਰਥੀ’ ਬਣ ਗਈ ਹੈ। -ਪੀਟੀਆਈSource link