ਭਾਰਤ ਵਿੱਚ ਸਕੂਲ ਖੋਲ੍ਹੇਗਾ ਯੂਕੇ ਦਾ ਵੈਲਿੰਗਟਨ ਕਾਲਜ


ਲੰਡਨ, 28 ਸਤੰਬਰ

ਯੂਕੇ ਦਾ ਵੈਲਿੰਗਟਨ ਕਾਲਜ ਇੰਟਰਨੈਸ਼ਨਲ ਭਾਰਤ ਦੇ ਯੂਨੀਸਨ ਗਰੁੱਪ ਨਾਲ ਸਾਂਝੀਦਾਰੀ ਕਰਕੇ ਭਾਰਤ ਵਿੱਚ ਪ੍ਰੀਮੀਅਮ ਸਕੂਲ ਖੋਲ੍ਹੇਗਾ। ਕਾਲਜ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਮੁਤਾਬਕ ਪਹਿਲਾ ਸਕੂਲ ਪੁਣੇ ਵਿੱਚ 2023 ਵਿੱਚ ਖੋਲ੍ਹਿਆ ਜਾਵੇਗਾ। ਵੈਲਿੰਗਟਨ ਕਾਲਜ ਇੰਟਰਨੈਸ਼ਨਲ (ਡਬਲਯੂਸੀਆਈ) ਪੁਣੇ ਵਿੱਚ ਦੋ ਤੋਂ 18 ਸਾਲ ਤੱਕ ਦੇ ਲੜਕੇ ਤੇ ਲੜਕੀਆਂ ਇਕੱਠੇ ਪੜ੍ਹਨਗੇ। ਡਬਲਯੂਸੀਆਈ ਦੇ ਕੌਮਾਂਤਰੀ ਡਾਇਰੈਕਟਰ ਸਕੌਟ ਬਰਾੲੇਯਾਨ ਨੇ ਕਿਹਾ,’ਭਾਰਤ ਵਿੱਚ ਵਧੀਆ ਅਰਥਚਾਰਾ, ਅਮੀਰ ਸੱਭਿਆਚਾਰ ਤੇ ਸਿੱਖਿਆ ਲਈ ਉਤਸੁਕਤਾ ਹੈ ਜੋ ਇਸ ਨੂੰ ਵਿਕਸਿਤ ਦੇਸ਼ ਬਣਾਉਂਦੀ ਹੈ। ਡਬਲਯੂਸੀਆਈ, ਯੂਨੀਸਨ ਨਾਲ ਰਲ ਕੇ ਬ੍ਰਿਟਿਸ਼ ਅਤੇ ਭਾਰਤ ਦੀ ਸਿੱਖਿਆ ਨੂੰ ਅੱਗੇ ਲਿਜਾਣ ਦੇ ਹਿੱਤ ਵਿੱਚ ਕੰਮ ਕਰੇਗਾ। -ਪੀਟੀਆਈSource link