ਉੱਤਰਾਖੰਡ: ਗੁਰਦੁਆਰਾ ਹੇਮਕੁੰਟ ਸਾਹਿਬ ਸਰਦੀਆਂ ਦੇ ਮੌਸਮ ਕਾਰਨ 10 ਤੋਂ ਬੰਦ


ਦੇਹਰਾਦੂਨ, 30 ਸਤੰਬਰ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਰਦੀਆਂ ਕਾਰਨ 10 ਅਕਤੂਬਰ ਤੋਂ ਬੰਦ ਹੋ ਜਾਵੇਗਾ। ਹਿਮਾਲਿਆ ਪਰਬਤ ਦੀਆਂ ਚੋਟੀਆਂ ਵਿਚ ਸਥਿਤ ਇਹ ਗੁਰਦੁਆਰਾ ਕਰੋਨਾਵਾਇਰਸ ਦੀ ਦੂਜੀ ਲਹਿਰ ਕਾਰਨ ਕਈ ਮਹੀਨਿਆਂ ਬਾਅਦ 18 ਸਤੰਬਰ ਨੂੰ ਸੰਗਤ ਲਈ ਖੁੱਲ੍ਹਿਆ ਸੀ। ਸ੍ਰੀ ਹੇਮਕੁੰਟ ਗੁਰਦੁਆਰਾ ਟਰੱਸਟ ਦੇ ਗੋਵਿੰਦ ਘਾਟ ਦੇ ਚੀਫ਼ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 18 ਸਤੰਬਰ ਤੋਂ ਹੁਣ ਤੱਕ ਕਰੀਬ 5000 ਸ਼ਰਧਾਲੂ ਗੁਰਦੁਆਰੇ ਵਿਖੇ ਮੱਥਾ ਟੇਕਣ ਲਈ ਪਹੁੰਚੇ। ਜ਼ਿਕਰਯੋਗ ਹੈ ਕਿ ਸਰਦੀਆਂ ਦੇ ਮੌਸਮ ਵਿਚ ਇਹ ਸਾਰਾ ਖੇਤਰ ਬਰਫ਼ ਨਾਲ ਢੱਕਿਆ ਜਾਂਦਾ ਹੈ ਜਿਸ ਕਾਰਨ ਇੱਥੇ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਰ ਕੇ ਸਰਦੀਆਂ ਵਿਚ ਗੁਰਦੁਆਰੇ ਨੂੰ ਬੰਦ ਰੱਖਿਆ ਜਾਂਦਾ ਹੈ। -ਪੀਟੀਆਈSource link