ਰਿਪਬਲਿਕਨ ਸੈਨੇਟਰਾਂ ਵੱਲੋਂ ਤਾਲਿਬਾਨ ਤੇ ਸਾਥੀ ਮੁਲਕਾਂ ਉਤੇ ਪਾਬੰਦੀਆਂ ਦੀ ਤਜਵੀਜ਼

ਰਿਪਬਲਿਕਨ ਸੈਨੇਟਰਾਂ ਵੱਲੋਂ ਤਾਲਿਬਾਨ ਤੇ ਸਾਥੀ ਮੁਲਕਾਂ ਉਤੇ ਪਾਬੰਦੀਆਂ ਦੀ ਤਜਵੀਜ਼


ਵਾਸ਼ਿੰਗਟਨ: ਅਮਰੀਕਾ ਦੇ 22 ਰਿਪਬਲਿਕਨ ਸੈਨੇਟਰਾਂ ਦੇ ਇਕ ਸਮੂਹ ਨੇ ਅੱਜ ਅਫ਼ਗਾਨਿਸਤਾਨ ਵਿਚ ਤਾਲਿਬਾਨ ਤੇ ਉਸ ਦਾ ਸਮਰਥਨ ਕਰਨ ਵਾਲੀਆਂ ਸਾਰੀਆਂ ਵਿਦੇਸ਼ੀ ਸਰਕਾਰਾਂ ਉਤੇ ਪਾਬੰਦੀਆਂ ਲਾਉਣ ਦੀਆਂ ਤਜਵੀਜ਼ਾਂ ਵਾਲੇ ਇਕ ਕਾਨੂੰਨ ਦਾ ਖਰੜਾ ਪੇਸ਼ ਕੀਤਾ ਹੈ। ਇਸ ਐਕਟ ਨੂੰ ਸੈਨੇਟਰ ਜਿਮ ਰਿਸ਼ ਨੇ ਪੇਸ਼ ਕੀਤਾ। ਕਾਨੂੰਨ 2001-2020 ਦਰਮਿਆਨ ਤਾਲਿਬਾਨ ਨੂੰ ਸਮਰਥਨ ਦੇਣ ਵਿਚ ਪਾਕਿਸਤਾਨ ਦੀ ਭੂਮਿਕਾ, ਜਿਸ ਕਾਰਨ ਅਫ਼ਗਾਨਿਸਤਾਨ ਦੀ ਸਰਕਾਰ ਡਿੱਗੀ, ਨਾਲ ਹੀ ਪੰਜਸ਼ੀਰ ਘਾਟੀ ਤੇ ਅਫ਼ਗਾਨਾਂ ਦੀ ਬਗਾਵਤ ਖ਼ਿਲਾਫ਼ ਤਾਲਿਬਾਨ ਦੀ ਕਾਰਵਾਈ ਵਿਚ ਪਾਕਿਸਤਾਨ ਵੱਲੋਂ ਸਮਰਥਨ ਮਿਲਣ ਬਾਰੇ ਵਿਦੇਸ਼ ਮੰਤਰੀ ਤੋਂ ਇਕ ਰਿਪੋਰਟ ਦੀ ਮੰਗ ਕਰਦਾ ਹੈ। ਜਿਮ ਰਿਸ਼ ਨੇ ਸੈਨੇਟ ਵਿਚ ਕਾਨੂੰਨ ਦਾ ਖਰੜਾ ਪੇਸ਼ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਬੇਤਰਤੀਬ ਵਾਪਸੀ ਦੇ ਗੰਭੀਰ ਅਸਰਾਂ ‘ਤੇ ਗੌਰ ਕਰਨਾ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਿੰਨੇ ਅਮਰੀਕੀ ਨਾਗਰਿਕਾਂ ਤੇ ਅਫ਼ਗਾਨ ਸਹਿਯੋਗੀਆਂ ਨੂੰ ਪਿੱਛੇ ਖ਼ਤਰੇ ਵਿਚ ਛੱਡ ਦਿੱਤਾ ਗਿਆ ਹੈ। -ਪੀਟੀਆਈ



Source link