ਦੱਖਣੀ ਕੋਰੀਆ ਨਾਲ ਬਿਹਤਰ ਰਿਸ਼ਤੇ ਚਾਹੁੰਦਾ ਹੈ ਕਿਮ


ਸਿਓਲ, 30 ਸਤੰਬਰ

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨੇ ਸ਼ਾਂਤੀ ਸਥਾਪਤ ਕਰਨ ਲਈ ਅਕਤੂਬਰ ਦੇ ਸ਼ੁਰੂ ‘ਚ ਦੱਖਣੀ ਕੋਰੀਆ ਨਾਲ ਹਾਟਲਾਈਨ ਬਹਾਲ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ ਪਰ ਉਸ ਨੇ ਵਾਰਤਾ ਲਈ ਅਮਰੀਕੀ ਤਜਵੀਜ਼ ਨੂੰ ਇਹ ਆਖ ਕੇ ਠੁਕਰਾ ਦਿੱਤਾ ਕਿ ਇਹ ਉੱਤਰੀ ਕੋਰੀਆ ਖ਼ਿਲਾਫ਼ ਦੁਸ਼ਮਣੀ ਨੂੰ ਛੁਪਾਉਣ ਦੀ ਅਮਰੀਕੀ ‘ਚਾਲ’ ਹੈ। ਕਿਮ ਦਾ ਬਿਆਨ ਸਿਓਲ ਅਤੇ ਵਾਸ਼ਿੰਗਟਨ ਵਿਚਕਾਰ ਪਾੜ ਪੈਦਾ ਕਰਨ ਦੀ ਇਕ ਸਪੱਸ਼ਟ ਕੋਸ਼ਿਸ਼ ਹੈ। ਕਿਮ ਚਾਹੁੰਦਾ ਹੈ ਕਿ ਦੱਖਣੀ ਕੋਰੀਆ, ਅਮਰੀਕਾ ਦੀ ਅਗਵਾਈ ਹੇਠ ਉੱਤਰ ਕੋਰੀਆ ‘ਤੇ ਲਾਈਆਂ ਗਈਆਂ ਪਾਬੰਦੀਆਂ ਤੋਂ ਰਾਹਤ ਅਤੇ ਕੁਝ ਰਿਆਇਤਾਂ ਦਿਵਾਉਣ ‘ਚ ਸਹਾਇਤਾ ਕਰੇ। ਉਧਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਉੱਤਰ ਕੋਰੀਆ ਵੱਲੋਂ ਹੁਣੇ ਜਿਹੇ ਕੀਤੇ ਗਏ ਮਿਜ਼ਾਈਲ ਪ੍ਰੀਖਣਾਂ ਨੂੰ ਲੈ ਕੇ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦੀ ਬੇਨਤੀ ‘ਤੇ ਹੰਗਾਮੀ ਬੈਠਕ ਸੱਦੀ ਹੈ। ਕਿਮ ਨੇ ਬੁੱਧਵਾਰ ਨੂੰ ਆਪਣੇ ਮੁਲਕ ਦੀ ਸੰਸਦ ‘ਚ ਕਿਹਾ ਕਿ ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਬੰਦ ਪਈ ਸੀਮਾ ਪਾਰ ਹਾਟਲਾਈਨ ਨੂੰ ਬਹਾਲ ਕਰਨ ਨਾਲ ਦੋਵੇਂ ਮੁਲਕਾਂ ਵਿਚਕਾਰ ਸ਼ਾਂਤੀ ਸਥਾਪਤ ਕਰਨ ਦੀ ਕੋਰਿਆਈ ਲੋਕਾਂ ਦੀ ਇੱਛਾ ਪੂਰੀ ਹੋਵੇਗੀ। -ੲੇਪੀSource link