ਦਿਲਬਾਗ ਸਿੰਘ ਗਿੱਲ
ਅਟਾਰੀ, 3 ਅਕਤੂਬਰ
ਭਾਰਤ-ਪਾਕਿਸਤਾਨ ਸਰਹੱਦ ‘ਤੇ ਅਟਾਰੀ ਤੋਂ 8 ਕਿਲੋਮੀਟਰ ਦੂਰ ਰਾਜਤਾਲ ਬੀਐੱਸਐੱਫ ਚੌਕੀ ਨੇੜੇ ਬੀਐੱਸਐੱਫ ਨੇ ਬੀਤੀ ਰਾਤ ਸਰਹੱਦ ਤੋਂ 6 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਹੱਦ ਰਸਤੇ ਪਾਕਿਸਤਾਨ ਵੱਲੋਂ ਹੈਰੋਇਨ ਭੇਜਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ 30 ਕਰੋੜ ਰੁਪੲੇ ਕਰੀਬ ਹੈ।