ਤਾਲਿਬਾਨ ਬਾਰੇ ਨਵੰਬਰ ’ਚ ਬੈਠਕ ਕਰੇਗੀ ਸੰਯੁਕਤ ਰਾਸ਼ਟਰ ਦੀ ਕਮੇਟੀ

ਤਾਲਿਬਾਨ ਬਾਰੇ ਨਵੰਬਰ ’ਚ ਬੈਠਕ ਕਰੇਗੀ ਸੰਯੁਕਤ ਰਾਸ਼ਟਰ ਦੀ ਕਮੇਟੀ


ਸੰਯੁਕਤ ਰਾਸ਼ਟਰ, 2 ਅਕਤੂਬਰ

ਸੰਯੁਕਤ ਰਾਸ਼ਟਰ ਅਗਲੇ ਮਹੀਨੇ ਤਾਲਿਬਾਨ ਦੇ ਉਸ ਸੂਚਨਾ-ਪੱਤਰ ਦੀ ਸਮੀਖਿਆ ਕਰੇਗਾ ਜਿਸ ਵਿਚ ਉਸ ਨੇ ਸੁਹੇਲ ਸ਼ਾਹੀਨ ਨੂੰ ਇਸ ਸੰਗਠਨ ਵਿਚ ਅਫ਼ਗਾਨਿਸਤਾਨ ਦੇ ਰਾਜਦੂਤ ਵਜੋਂ ਨਾਮਜ਼ਦ ਕਰਨ ਬਾਰੇ ਜਾਣਕਾਰੀ ਦਿੱਤੀ ਹੈ। ਸੰਯੁਤਕ ਰਾਸ਼ਟਰ ਆਮ ਇਜਲਾਸ ਦੇ 76ਵੇਂ ਸੈਸ਼ਨ ਦੇ ਪ੍ਰਧਾਨ ਅਬਦੁੱਲਾ ਸ਼ਾਹਿਦ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਕਮੇਟੀ ਇਸ ਸਬੰਧੀ ਇਕ ਰਿਪੋਰਟ ਪੇਸ਼ ਕਰੇਗੀ ਕਿ ਸੰਗਠਨ ਵਿਚ ਕਾਬੁਲ ਦੀ ਨੁਮਾਇੰਦਗੀ ਕਿਸ ਨੂੰ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਸੰਯੁਕਤ ਰਾਸ਼ਟਰ ਇਸ ਮਾਮਲੇ ਉਤੇ ਕੋਈ ਫ਼ੈਸਲਾ ਲਏਗਾ। ਇਹ ਕਮੇਟੀ ਆਮ ਤੌਰ ‘ਤੇ ਨਵੰਬਰ ਵਿਚ ਬੈਠਕ ਕਰਦੀ ਹੈ, ਦਸੰਬਰ ਵਿਚ ਰਿਪੋਰਟ ਪੇਸ਼ ਕੀਤੀ ਜਾਂਦੀ ਹੈ। ਇਸ ਵੇਲੇ ਸਵੀਡਨ ਕਮੇਟੀ ਦਾ ਚੇਅਰਮੈਨ ਹੈ ਤੇ ਉਨ੍ਹਾਂ ਆਸ ਜਤਾਈ ਕਿ ਸਵੀਡਨ ਤੈਅ ਸਮੇਂ ਉਤੇ ਤਾਲਿਬਾਨ ਦੇ ਪ੍ਰਮਾਣ ਪੱਤਰ ਨੂੰ ਦੇਖੇਗਾ। -ਪੀਟੀਆਈ



Source link