ਦੇਹਰਾਦੂਨ, 3 ਅਕਤੂਬਰ
ਅੱਜ ਤੜਕੇ ਉੱਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਵਿੱਚ ਪਤੰਜਲੀ ਦੇ ਗੁਰੂਕੁਲ ਵਿੱਚ ਸੰਨਿਆਸਣ ਨੇ ਕਥਿਤ ਤੌਰ ‘ਤੇ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਜ਼ਿਲ੍ਹੇ ਦੇ ਬਹਾਦਰਾਬਾਦ ਇਲਾਕੇ ਵਿੱਚ ਸਥਿਤ ਗੁਰੂਕੁਲ ਦੀ 24 ਸਾਲਾ ਦੇਵਾਂਗਯਾ ਨੇ ਤੜਕੇ 4 ਵਜੇ ਕਥਿਤ ਤੌਰ ‘ਤੇ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਹ ਮੱਧ ਪ੍ਰਦੇਸ਼ ਦੀ ਵਸਨੀਕ ਸੀ।