ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਮੁੜ ਵਾਧਾ


ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਐਤਵਾਰ ਨੂੰ ਮੁੜ ਵਾਧਾ ਕੀਤਾ ਗਿਆ ਹੈ ਜਿਸ ਨਾਲ ਤੇਲ ਦੇ ਭਾਅ ਨੇ ਨਵਾਂ ਰਿਕਾਰਡ ਰਿਕਾਰਡ ਕਾਇਮ ਕਰ ਲਿਆ ਹੈ। ਪੈਟਰੋਲ ਦੀ ਕੀਮਤ ‘ਚ ਲਗਾਤਾਰ ਤੀਜੇ ਦਿਨ 25 ਪੈਸੇ ਅਤੇ ਡੀਜ਼ਲ ਦੇ ਭਾਅ ‘ਚ 30 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਪੈਟਰੋਲੀਅਮ ਸਕੱਤਰ ਤਰੁਣ ਕਪੂਰ ਨੇ ਕਿਹਾ ਕਿ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾਉਣ ਬਾਰੇ ਖੁਦ ਹੀ ਫ਼ੈਸਲੇ ਲੈ ਰਹੀਆਂ ਹਨ ਪਰ ਉਹ ਹਾਲਾਤ ‘ਤੇ ਨਜ਼ਰ ਰੱਖ ਰਹੇ ਹਨ ਤਾਂ ਜੋ ਆਲਮੀ ਉਥਲ-ਪੁਥਲ ਦਾ ਬਹੁਤਾ ਅਸਰ ਨਾ ਪਵੇ। ਉਨ੍ਹਾਂ ਕਿਹਾ ਕਿ ਭਾਰਤ ‘ਚ ਬ੍ਰਿਟੇਨ ਜਿਹੇ ਹਾਲਾਤ ਨਹੀਂ ਬਣਨ ਦਿੱਤੇ ਗਏ ਹਨ ਜਿਥੇ ਪੈਟਰੋਲ ਪੰਪਾਂ ‘ਤੇ ਈਂਧਣ ਦੀ ਘਾਟ ਕਾਰਨ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਆਲਮੀ ਮੰਡੀ ‘ਚ ਕੱਚੇ ਤੇਲ ਦੀ ਕੀਮਤ ਤਿੰਨ ਸਾਲ ਪਹਿਲਾਂ ਦੇ 76.71 ਪਤੀ ਬੈਰਲ ਦੇ ਨੇੜੇ ਪਹੁੰਚ ਗਈ ਹੈ। ਇਕ ਹਫ਼ਤੇ ਦੇ ਅੰਦਰ ਪੈਟਰੋਲ ਦੀ ਕੀਮਤ ‘ਚ ਪੰਜਵੀਂ ਵਾਰ ਵਾਧਾ ਕੀਤਾ ਗਿਆ ਹੈ ਅਤੇ ਜ਼ਿਆਦਾਤਰ ਵੱਡੇ ਸ਼ਹਿਰਾਂ ‘ਚ ਇਹ 100 ਰੁਪਏ ਤੋਂ ਟੱਪ ਚੁੱਕੀ ਹੈ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ‘ਚ 10 ਦਿਨਾਂ ‘ਚ ਅੱਠਵੀਂ ਵਾਰ ਵਾਧਾ ਕੀਤਾ ਗਿਆ ਹੈ। ਮੱਧ ਪ੍ਰਦੇਸ਼, ਰਾਜਸਥਾਨ, ਉੜੀਸਾ, ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਦੇ ਕਈ ਸ਼ਹਿਰਾਂ ‘ਚ ਡੀਜ਼ਲ ਦਾ ਭਾਅ 100 ਰੁਪਏ ਤੋਂ ਉਪਰ ਹੈ। -ਪੀਟੀਆਈSource link