ਆਤਿਸ਼ ਗੁਪਤਾ
ਚੰਡੀਗੜ੍ਹ, 5 ਅਕਤੂਬਰ
ਦੁਨਿਆ ਭਰ ‘ਚ ਲੰਘੀ ਰਾਤ ਅੱਜ ਤੜਕੇ ਤੱਕ ਫੇਸਬੁੱਕ, ਵਟਸਐੱਪ, ਇੰਸਟਾਗ੍ਰਾਮ ਸੇਵਾਵਾਂ ਬੰਦ ਰਹੀਆਂ। ਲੋਕਾਂ ਨੂੰ ਆਪਸ ‘ਚ ਜੋੜੀ ਰੱਖਣ ਲਈ ਅਹਿਮ ਇਨ੍ਹਾਂ ਸੋਸ਼ਲ ਸਾਈਟਾਂ ਰਾਤ 9 ਵਜੇ ਦੇ ਕਰੀਬ ਬੰਦ ਹੋਈਆਂ ਤੇ ਅੱਜ ਤੜਕੇ 4 ਵਜੇ ਸ਼ੁਰੂ ਹੋਈਆਂ। ਅਚਾਨਕ ਫੇਸਬੁੱਕ, ਵੱਟਸਐੱਪ, ਇੰਸਟਾਗ੍ਰਾਮ ਬੰਦ ਹੋਣ ਨਾਲ ਹਰ ਆਮ ਅਤੇ ਖਾਸ ਦੇ ਜੀਵਨ ‘ਤੇ ਅਸਰ ਪਾਇਆ ਹੈ। ਫੇਸਬੁੱਕ ਦੇ ਸੀਈਓ ਮਾਰਕ ਜ਼ੁਰਕਬਰਗ ਨੇ ਫੇਸਬੁੱਕ, ਵਟਸਐੱਪ, ਇੰਸਟਾਗ੍ਰਾਮ, ਮੈਸੰਜਰ ‘ਚ ਆਈ ਰੁਕਾਵਟ ਲਈ ਮੁਆਫੀ ਮੰਗੀ। ਭਾਰਤ ਵਿੱਚ 53 ਕਰੋੜ ਲੋਕ ਵੱਟਸਐਪ, 41 ਕਰੋੜ ਲੋਕ ਫੇਸਬੁੱਕ ਤੇ 21 ਕਰੋੜ ਲੋਕ ਇੰਸਟਾਗ੍ਰਾਮ ਨਾਲ ਜੁੜੇ ਹੋਏ ਹਨ।