ਲਖੀਮਪੁਰ ਖੀਰੀ ਹਿੰਸਾ: ਲਵਪ੍ਰੀਤ ਦੇ ਵਾਰਸਾਂ ਵੱਲੋਂ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ, ਪੋਸਟਮਾਰਟਮ ਰਿਪੋਰਟ ਮੰਗੀ

ਲਖੀਮਪੁਰ ਖੀਰੀ ਹਿੰਸਾ: ਲਵਪ੍ਰੀਤ ਦੇ ਵਾਰਸਾਂ ਵੱਲੋਂ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ, ਪੋਸਟਮਾਰਟਮ ਰਿਪੋਰਟ ਮੰਗੀ


ਲਖੀਮਪੁਰ ਖੀਰੀ(ਯੂਪੀ), 5 ਅਕਤੂਬਰ

ਇੱਥੇ ਐਤਵਾਰ ਦੀ ਹਿੰਸਾ ਵਿੱਚ ਮਾਰੇ ਗਏ 19 ਸਾਲਾ ਨੌਜਵਾਨ ਦੇ ਪਰਿਵਾਰ ਨੇ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਜਦੋਂ ਤੱਕ ਪੋਸਟਮਾਰਟਮ ਰਿਪੋਰਟ ਨਹੀਂ ਮਿਲ ਜਾਂਦੀ ਸਸਕਾਰ ਨਹੀਂ ਕੀਤਾ ਜਾਵੇਗਾ। ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਦੌਰੇ ਦੇ ਵਿਰੋਧ ਵਿੱਚ ਐਤਵਾਰ ਦੀ ਹਿੰਸਾ ਵਿੱਚ ਮਾਰੇ ਗਏ 9 ਲੋਕਾਂ ਵਿੱਚ ਲਵਪ੍ਰੀਤ ਸਿੰਘ ਅਤੇ ਤਿੰਨ ਹੋਰ ਕਿਸਾਨ ਸ਼ਾਮਲ ਸਨ। ਲਵਪ੍ਰੀਤ ਦੇ ਪਿਤਾ ਨੇ ਕਿਹਾ, “ਮੇਰੇ ਪੁੱਤ ਨੂੰ ਗੱਡੀ ਹੇਠਾਂ ਦੇ ਕੇ ਮਾਰਿਆ ਗਿਆ ਹੈ। ਜ਼ਿੰਮੇਵਾਰ ਵਿਅਕਤੀ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਪ੍ਰਸ਼ਾਸਨ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।”



Source link