ਭਾਜਪਾ ਨੇ 80 ਮੈਂਬਰੀ ਕੌਮੀ ਕਾਰਜਕਾਰਨੀ ਐਲਾਨੀ: ਸੂਚੀ ’ਚ ਮੋਦੀ, ਅਡਵਾਨੀ, ਜੋਸ਼ੀ ਤੇ ਸ਼ਾਹ ਦਾ ਵੀ ਨਾਮ ਪਰ ਵਰੁਣ ਤੇ ਮੇਨਕਾ ਬਾਹਰ

ਨਵੀਂ ਦਿੱਲੀ, 7 ਅਕਤੂਬਰ

ਭਾਜਪਾ ਨੇ ਅੱਜ ਆਪਣੀ 80 ਮੈਂਬਰੀ ਕੌਮੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ। ਇਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਐੱਮਐੱਮ ਜੋਸ਼ੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਦੇ ਨਾਮ ਵੀ ਹਨ। ਇਸ ਵਿੱਚ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਤੇ ਉਨ੍ਹਾਂ ਦੀ ਮਾਂ ਮੇਨਕਾ ਗਾਂਧੀ ਨੂੰ ਥਾਂ ਨਹੀਂ ਮਿਲੀ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਵਰੁਣ ਗਾਂਧੀ ਦੇ ਟਵੀਟਾਂ ਅਤੇ ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੀ ਹੱਤਿਆ ਦੀ ਨਿੰਦਾ ਕਰਨ ਵਾਲੇ ਬਿਆਨਾਂ ਤੋਂ ਬਾਅਦ ਹੋਇਆ ਹੈ।Source link