ਡਰੱਗ ਪਾਰਟੀ: ਆਰੀਅਨ ਤੇ ਸੱਤ ਹੋਰ ਨਿਆਂਇਕ ਹਿਰਾਸਤ ’ਚ ਭੇਜੇ

ਡਰੱਗ ਪਾਰਟੀ: ਆਰੀਅਨ ਤੇ ਸੱਤ ਹੋਰ ਨਿਆਂਇਕ ਹਿਰਾਸਤ ’ਚ ਭੇਜੇ
ਡਰੱਗ ਪਾਰਟੀ: ਆਰੀਅਨ ਤੇ ਸੱਤ ਹੋਰ ਨਿਆਂਇਕ ਹਿਰਾਸਤ ’ਚ ਭੇਜੇ

ਮੁੰਬਈ, 7 ਅਕਤੂਬਰ

ਇੱਕ ਕਰੂਜ਼ ਜਹਾਜ਼ ‘ਤੇ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ ਜ਼ਬਤ ਹੋਣ ਨਾਲ ਸਬੰਧਤ ਮਾਮਲੇ ‘ਚ ਇੱਥੇ ਇੱਕ ਅਦਾਲਤ ਨੇ ਅੱਜ ਫਿਲਮ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਅਤੇ ਸੱਤ ਹੋਰ ਮੁਲਜ਼ਮਾਂ ਨੂੰ 14 ਦਿਨ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ‘ਤੇ ਭਲਕੇ ਸੁਣਵਾਈ ਕੀਤੀ ਜਾਵੇਗੀ। ਨਸ਼ਾ ਕੰਟਰੋਲ ਬਿਊਰੋ (ਐੱਨਸੀਬੀ) ਨੇ ਮੁਲਜ਼ਮਾਂ ਦੀ ਐੱਨਸੀਬੀ ਹਿਰਾਸਤ ਵਧਾਏ ਜਾਣ ਦੀ ਮੰਗ ਕੀਤੀ ਪਰ ਅਦਾਲਤ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਗੋਆ ਜਾ ਰਹੇ ਕਰੂਜ਼ ‘ਤੇ ਤਿੰਨ ਅਕਤੂਬਰ ਨੂੰ ਐਨਸੀਬੀ ਨੇ ਛਾਪਾ ਮਾਰਿਆ ਸੀ -ਪੀਟੀਆਈSource link