2021-22 ਵਿਚ ਭਾਰਤੀ ਅਰਥਚਾਰੇ ’ਚ 8.3 ਫ਼ੀਸਦ ਵਾਧੇ ਦਾ ਅਨੁਮਾਨ: ਵਿਸ਼ਵ ਬੈਂਕ


ਵਾਸ਼ਿੰਗਟਨ, 8 ਅਕਤੂਬਰ

ਜਨਤਕ ਨਿਵੇਸ਼ ਵਿਚ ਵਾਧੇ ਅਤੇ ਉਤਪਾਦਨ ਨੂੰ ਬੜ੍ਹਾਵਾ ਦੇਣ ਨਾਲ ਭਾਰਤੀ ਅਰਥਚਾਰਾ ਵਿੱਤੀ ਵਰ੍ਹੇ 2021-22 ਵਿਚ 8.3 ਫ਼ੀਸਦ ਦੀ ਦਰ ਨਾਲ ਵਧਣ ਦੀ ਆਸ ਹੈ, ਜੋ ਇਸ ਸਾਲ ਦੀ ਸ਼ੁਰੂਆਤ ਵਿਚ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਤੋਂ ਪਹਿਲਾਂ ਦੇ ਅਨੁਮਾਨ ਨਾਲੋਂ ਘੱਟ ਹੈ। ਵਿਸ਼ਵ ਬੈਂਕ ਨੇ ਆਪਣੀ ਨਵੀਂ ਰਿਪੋਰਟ ਵਿਚ ਇਹ ਗੱਲ ਕਹੀ ਹੈ। ਦੱਖਣੀ ਏਸ਼ੀਆ ਖੇਤਰ ਲਈ ਵਿਸ਼ਵ ਬੈਂਕ ਦੇ ਮੁੱਖ ਅਰਥ ਸ਼ਾਸਤਰੀ ਹੈਂਸ ਟਿਮਰ ਨੇ ਇੱਥੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ”ਅਸੀਂ ਇਸ ਵਿੱਤੀ ਵਰ੍ਹੇ ਲਈ 8.3 ਫ਼ੀਸਦ (ਭਾਰਤੀ ਅਰਥਚਾਰੇ ਲਈ ਵਾਧੇ ਦੀ ਦਰ) ਦਾ ਅਨੁਮਾਨ ਲਗਾਉਂਦੇ ਹਾਂ ਜੋ ਕਿ ਕੋਵਿਡ ਦੀ ਦੂਜੀ ਲਹਿਰ ਕਾਰਨ ਹੋਏ ਸਿਹਤ ਸੰਕਟ ਤੋਂ ਪਹਿਲਾਂ ਦੇ ਅਨੁਮਾਨ ਦੇ ਮੁਕਾਬਲੇ ਘੱਟ ਹੈ।” ਇਸ ਤੋਂ ਪਹਿਲਾਂ 31 ਮਾਰਚ 2021 ਨੂੰ ਵਿਸ਼ਵ ਬੈਂਕ ਨੇ ਇਕ ਰਿਪੋਰਟ ਵਿਚ ਕਿਹਾ ਸੀ ਕਿ ਵਿੱਤੀ ਵਰ੍ਹੇ 2021-22 ਲਈ ਭਾਰਤ ਦੀ ਅਸਲ ਵਿਕਾਸ ਦਰ 7.5 ਤੋਂ 12.5 ਫ਼ੀਸਦ ਵਿਚਾਲੇ ਰਹਿ ਸਕਦੀ ਹੈ। -ਪੀਟੀਆਈSource link