ਭਾਰਤ ਤੇ ਚੀਨ ਵਿਚਾਲੇ ਫੌਜੀ ਕਮਾਂਡਰਾਂ ਦੀ ਗੱਲਬਾਤ ਐਤਵਾਰ ਨੂੰ


ਨਵੀਂ ਦਿੱਲੀ, 9 ਅਕਤੂਬਰ

ਪੂਰਬੀ ਲੱਦਾਖ ਵਿਚ ਟਕਰਾਅ ਵਾਲੀਆਂ ਥਾਵਾਂ ਤੋਂ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਵਿਚ ਕੁੱਝ ਅੱਗੇ ਵਧਣ ਲਈ ਭਾਰਤ ਅਤੇ ਚੀਨ ਵਿਚਾਲੇ ਉੱਚ ਪੱਧਰੀ ਫੌਜੀ ਵਾਰਤਾ ਦਾ 13ਵਾਂ ਗੇੜ ਐਤਵਾਰ ਨੂੰ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਚੀਨੀ ਪਾਸੇ ਮੋਲਡੋ ਬਾਰਡਰ ਪੁਆਇੰਟ ‘ਤੇ ਸਵੇਰੇ 10.30 ਵਜੇ ਗੱਲਬਾਤ ਸ਼ੁਰੂ ਹੋਵੇਗੀ।Source link