ਭਾਰਤ ਤੇ ਚੀਨ ਵਿਚਾਲੇ ਫੌਜੀ ਪੱਧਰ ਦੀ ਗੱਲਬਾਤ ਦਾ 13ਵਾਂ ਗੇੜ ਜਾਰੀ

ਭਾਰਤ ਤੇ ਚੀਨ ਵਿਚਾਲੇ ਫੌਜੀ ਪੱਧਰ ਦੀ ਗੱਲਬਾਤ ਦਾ 13ਵਾਂ ਗੇੜ ਜਾਰੀ
ਭਾਰਤ ਤੇ ਚੀਨ ਵਿਚਾਲੇ ਫੌਜੀ ਪੱਧਰ ਦੀ ਗੱਲਬਾਤ ਦਾ 13ਵਾਂ ਗੇੜ ਜਾਰੀ

ਨਵੀਂ ਦਿੱਲੀ, 10 ਅਕਤੂਬਰ

ਭਾਰਤ ਅਤੇ ਚੀਨ ਵਿਚਾਲੇ ਦੋ ਮਹੀਨਿਆਂ ਬਾਅਦ ਅੱਜ ਉੱਚ ਪੱਧਰੀ ਫੌਜੀ ਗੱਲਬਾਤ ਹੋ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਗੱਲਬਾਤ ਦਾ ਉਦੇਸ਼ ਪੂਰਬੀ ਲੱਦਾਖ ਦੇ ਬਾਕੀ ਦੇ ਟਕਰਾਅ ਸਥਾਨਾਂ ਤੋਂ ਫੌਜਾਂ ਦੀ ਵਾਪਸੀ ਦੀ ਦਿਸ਼ਾ ਵੱਲ ਅੱਗੇ ਵਧਣਾ ਹੈ। ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦਾ 13ਵਾਂ ਦੌਰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਚੀਨੀ ਪਾਸੇ ਮੋਲਡੋ ਬਾਰਡਰ ਪੁਆਇੰਟ ‘ਤੇ ਚੱਲ ਰਿਹਾ ਹੈ। ਗੱਲਬਾਤ ਸਵੇਰੇ 10.30 ਵਜੇ ਦੇ ਕਰੀਬ ਸ਼ੁਰੂ ਹੋਈ।Source link