ਮਾਨਸਰ ਵਿਚ ਫਸਲਾਂ ਤੇ ਨਸਲਾਂ ਬਚਾਉਣ ਦੇ ਸੱਦੇ ਨਾਲ ਸੰਯੁਕਤ ਮੋਰਚੇ ਦੀ ਕਿਸਾਨ ਪੰਚਾਇਤ ਸ਼ੁਰੂ

ਮਾਨਸਰ ਵਿਚ ਫਸਲਾਂ ਤੇ ਨਸਲਾਂ ਬਚਾਉਣ ਦੇ ਸੱਦੇ ਨਾਲ ਸੰਯੁਕਤ ਮੋਰਚੇ ਦੀ ਕਿਸਾਨ ਪੰਚਾਇਤ ਸ਼ੁਰੂ


ਮਨਪ੍ਰੀਤ ਸਿੰਘ/ਜਗਜੀਤ ਸਿੰਘ

ਮਾਨਸਰ/ਮੁਕੇਰੀਆਂ 11 ਅਕਤੂਬਰ

ਮੁਕੇਰੀਆਂ ਦੇ ਕਸਬਾ ਮਾਨਸਰ ਦੇ ਟੌਲ ਪਲਾਜ਼ਾ ਉਤੇ ਕੀਤੀ ਜਾਣ ਵਾਲੀ ਕਿਸਾਨ ਮਹਾਂਪੰਚਾਇਤ ਸੰਯੁਕਤ ਮੋਰਚੇ ਦੇ ਆਗੂ ਕੁਲਵੰਤ ਸਿੰਘ ਵੱਲੋਂ ਫਸਲਾਂ ਤੇ ਨਸਲਾਂ ਬਚਾਉਣ ਦੇ ਦਿੱਤੇ ਸੱਦੇ ਨਾਲ ਸ਼ੁਰੂ ਹੋ ਗਈ। ਇਸ ਮਹਾਂਪੰਚਾਇਤ ਵਿੱਚ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ, ਮਨਜੀਤ ਸਿੰਘ ਰਾਏ, ਡਾ. ਸਵੈਮਾਣ ਸਿੰਘ ਤੇ ਜੰਗਵੀਰ ਸਿੰਘ ਚੌਹਾਨ ਆਦਿ ਲੋਕਾਂ ਨੂੰ ਸੰਬੋਧਨ ਕਰਨ ਪੁੱਜੇ ਹਨ।

ਸ਼ੁਰੂਆਤੀ ਭਾਸ਼ਣ ਵਿੱਚ ਕਿਸਾਨ ਆਗੂ ਕੁਲਵੰਤ ਸਿੰਘ ਸੰਧੂ ਨੇ ਕਿਸਾਨਾਂ ਨੂੰ ਲਖੀਮਪੁਰ ਖੀਰੀ ਵੱਲ ਵੱਡੀ ਪੱਧਰ ਉੱਤੇ ਕੂਚ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਫਸਲਾਂ ਤੇ ਨਸਲਾਂ ਤਬਾਹ ਕਰਨ ਵੱਲ ਤੁਰੀ ਹੋਈ ਹੈ। ਦੇਸ਼ ਦੇ ਜਨਤਕ, ਅਦਾਰੇ ਕਾਰਪੋਰੇਟ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ ਅਤੇ ਫਿਰਕਾਪ੍ਰਸਤ ਤਾਕਤਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਭਰਾ ਮਾਰੂ ਜੰਗ ਸ਼ੁਰੂ ਕਰਨ ਲਈ ਹਿੰਦੂ ਤੇ ਸਿੱਖਾਂ ਵਿਚਾਲੇ ਤਰੇੜਾਂ ਪਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਕਿਸਾਨੀ ਸੰਘਰਸ਼ ਨੂੰ ਡੰਡੇ ਦੇ ਜ਼ੋਰ ਨਾਲ ਕੁਚਲਣ ਲਈ ਭਾਜਪਾ ਵਰਕਰਾਂ ਨੂੰ ਉਕਸਾਇਆ ਜਾ ਰਿਹਾ ਹੈ।



Source link