ਅਮਰੀਕਾ ’ਚ ਹਵਾਈ ਹਾਦਸਾ: ਭਾਰਤੀ ਮੂਲ ਦੇ ਡਾਕਟਰ ਸਣੇ ਦੋ ਦੀ ਮੌਤ


ਨਿਊ ਯਾਰਕ, 12 ਅਕਤੂਬਰ

ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਹਵਾਈ ਜਹਾਜ਼ ਹਾਦਸੇ ਵਿੱਚ ਭਾਰਤੀ ਮੂਲ ਦੇ ਦਿਲ ਰੋਗਾਂ ਦੇ ਮਾਹਿਰ ਡਾ. ਸੁਗਾਤਾ ਦਾਸ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਕਾਰਨ ਨੇੜਲੇ ਘਰਾਂ ਵਿੱਚ ਅੱਗ ਲੱਗ ਗਈ, ਜਿਸ ਕਾਰਨ ਕਾਫ਼ੀ ਨੁਕਸਾਨ ਹੋਇਆ। ਐਰੀਜ਼ੋਨਾ ਦੇ ਯੁਮਾ ਰੀਜਨਲ ਮੈਡੀਕਲ ਸੈਂਟਰ (ਵਾਈਆਰਐੱਮਸੀ) ਅਨੁਸਾਰ ਦੋ ਇੰਜਣਾਂ ਵਾਲਾ ਜਹਾਜ਼ ਜੋ ਹਾਦਸਾਗ੍ਰਸਤ ਹੋਇਆ ਵਿੱਚ ਡਾ. ਸੁਗਾਤਾ ਦਾਸ ਦਾ ਸੀ।Source link