ਮੁੰਬਈ, 14 ਅਕਤੂਬਰ
ਬੌਲੀਵੁੱਡ ਅਦਾਕਾਰ ਰੀਆ ਚੱਕਰਬਰਤੀ (29) ਨੇ ਡਰੱਗਜ਼ ਕੇਸ ਵਿੱਚ ਬੌਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਤੋਂ ਜਾਰੀ ਪੁੱਛ-ਪੜਤਾਲ ਦਰਮਿਆਨ ਅੱਜ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪਾਏ ਇਕ ਗੁੱਝੇ ਸੁਨੇਹੇ ਵਿੱਚ ਲਿਖਿਆ ਹੈ ਕਿ ‘ਤੁਸੀਂ ਜਿਸ ਚੀਜ਼ ‘ਚੋ ਲੰਘ ਰਹੇ ਹੋ, ਉਸ ਚੀਜ਼ ਨਾਲ ਖ਼ੁਦ ਨੂੰ ਨਿਖਾਰੋ’। ਰੀਆ ਪਿਛਲੇ ਸਾਲ ਅਦਾਕਾਰ ਤੇ ਆਪਣੇ ਦੋਸਤ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਸੁਰਖੀਆਂ ‘ਚ ਆਉਣ ਦੇ ਨਾਲ ਜਾਂਚ ਏਜੰਸੀਆਂ ਦੀ ਪੁੱਛ-ਪੜਤਾਲ ਦਾ ਕੇਂਦਰ ਰਹੀ ਸੀ। ਰੀਆ ‘ਤੇ ਰਾਜਪੂਤ ਨੂੰ ਖੁ਼ਦਕੁਸ਼ੀ ਲਈ ਮਜਬੂਰ ਕਰਨ ਦੇ ਵੀ ਦੋਸ਼ ਲੱਗੇ ਸਨ। ਅਦਾਕਾਰਾ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਸੀ। -ਆਈਏਐੱਨਐੱਸ