ਦਿੱਲੀ: ਏਮਜ਼ ਦੀ ਡਾਕਟਰ ਨੇ ਆਪਣੇ ਸੀਨੀਅਰ ’ਤੇ ਬਲਾਤਕਾਰ ਦੇ ਦੋਸ਼ ਲਗਾਏ, ਕੇਸ ਦਰਜ


ਨਵੀਂ ਦਿੱਲੀ, 15 ਅਕਤੂਬਰ

ਇਥੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਿਚ ਕੰਮ ਕਰ ਰਹੀ ਡਾਕਟਰ ਵੱਲੋਂ ਆਪਣੇ ਸੀਨੀਅਰ ਡਾਕਟਰ ‘ਤੇ ਬਲਾਤਕਾਰ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਦਿੱਲੀ ਪੁਲੀਸ ਨੇ ਕੇਸ ਦਰਜ ਕੀਤਾ ਹੈ। ਡਾਕਟਰ ਦਾ ਦੋਸ਼ ਹੈ ਕਿ ਕੈਂਪਸ ਦੇ ਅੰਦਰ ਜਨਮਦਿਨ ਦੀ ਪਾਰਟੀ ਦੌਰਾਨ ਉਸ ਨਾਲ ਸੀਨੀਅਰ ਸਹਿਯੋਗੀ ਨੇ ਬਲਾਤਕਾਰ ਕੀਤਾ ਸੀ। ਪੁਲੀਸ ਮੁਤਾਬਕ ਮੁਲਜ਼ਮ ਫ਼ਰਾਰ ਹੈ।



Source link