ਯੈਰੂਸ਼ਲੱਮ, 15 ਅਕਤੂਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਅਹਿਮ ਇਜ਼ਰਾਇਲ ਯਾਤਰਾ ਤੋਂ ਪਹਿਲਾਂ, ਇਜ਼ਰਾਇਲੀ ਵਿਦੇਸ਼ ਮੰਤਰਾਲੇ ਦੇ ਚੋਟੀ ਦੇ ਅਧਿਕਾਰੀ ਨੇ ਅੱਜ ਭਾਰਤ ਦੇ ਲੋਕਾਂ ਨੂੰ ਦਸਹਿਰੇ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤ ਰਣਨੀਤਕ ਸਾਂਝੇਦਾਰ ਤੇ ਨੇੜਲਾ ਦੋਸਤ ਹੈ। ਰਾਜਦੂਤ ਅਤੇ ਇਜ਼ਰਾਇਲੀ ਵਿਦੇਸ਼ ਮੰਤਰਾਲੇ ਵਿਚ ਡਾਇਰੈਕਟਰ ਜਨਰਲ ਐਲਨ ਉਸ਼ਪਿਜ਼ ਨੇ ਦਸਹਿਰੇ ਮੌਕੇ ਭਾਰਤ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਟਵਿੱਟਰ ਦਾ ਪਲੇਟਫਾਰਮ ਚੁਣਿਆ। ਆਪਣੇ ਟਵੀਟ ਵਿਚ ਉਨ੍ਹਾਂ ਐਲਾਨ ਕੀਤਾ ਕਿ ਜੈਸ਼ੰਕਰ ਯਹੂਦੀ ਰਾਸ਼ਟਰ ਦੀ ਯਾਤਰਾ ਕਰਨਗੇ। ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਜੈਸ਼ੰਕਰ 17 ਅਕਤੂਬਰ ਨੂੰ ਇਜ਼ਰਾਇਲ ਯਾਤਰਾ ‘ਤੇ ਜਾਣਗੇ। -ਪੀਟੀਆਈ