ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਅਕਤੂਬਰ
ਇਥੇ ਥਾਣਾ ਸਦਰ ਅਧੀਨ ਪਿੰਡ ਡਰੋਲੀ ਭਾਈ ਵਿੱਚ ਗਰੀਬ ਪਰਿਵਾਰ ਉੱਤੇ ਕਹਿਰ ਟੁੱਟ ਪਿਆ। ਅੱਜ ਸਵੇਰੇ ਪਖ਼ਾਨੇ ‘ਚ ਡਿੱਗਕੇ ਮਾਂ ਤੇ ਉਸ ਦੀ ਧੀ ਦੀ ਮੌਤ ਹੋ ਗਈ, ਜਦੋਂ ਕਿ ਬਚਾਅ ਲਈ ਮ੍ਰਿਤਕਾ ਦੇ ਪਤੀ ਨੇ ਵੀ ਖੂਹੀ ਵਿੱਚ ਛਾਲ ਮਾਰ ਦਿੱਤੀ, ਜਿਸ ਦੀ ਹਾਲਤ ਗੰਭੀਰ ਹੈ। ਜੁਗਰਾਜ ਸਿੰਘ ਉਰਫ਼ ਬੱਗਾ ਦੀ ਕਰੀਬ ਢਾਈ ਵਰ੍ਹਿਆਂ ਦੀ ਧੀ ਗੁਰਨੂਰ ਕੌਰ ਘਰ ਵਿੱਚ ਖੂਹੀ ਪੁੱਟਕੇ ਬਣਾਏ ਪਖਾਨੇ ਵਿੱਚ ਗਈ ਸੀ ਅਤੇ ਪਖਾਨਾ ਕਮਜ਼ੋਰ ਹੋਣ ਕਾਰਨ ਗੁਰਨੂਰ ਕੌਰ ਖੂਹੀ ਵਿੱਚ ਡਿੱਗੀ ਤਾਂ ਕੋਲ ਖੜ੍ਹੀ ਉਸ ਦੀ ਮਾਂ ਸਿਮਰਜੀਤ ਕੌਰ ਨੇ ਉਸ ਨੂੰ ਬਚਾਉਂਣ ਲਈ ਖੂਹੀ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਮ੍ਰਿਤਕਾ ਦਾ ਪਤੀ ਜੁਗਰਾਜ ਸਿੰਘ ਉਰਫ਼ ਬੱਗਾ ਨੇ ਖੂਹੀ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਸਿਮਰਜੀਤ ਕੌਰ ਅਤੇ ਮਾਸੂਮ ਕੁੜੀ ਦੀ ਲਾਸ਼ ਨੂੰ ਬਾਹਰ ਕਢਿਆ ਗਿਆ। ਜਦੋਂ ਜੁਗਰਾਜ ਸਿੰਘ ਦੀ ਹਾਲਤ ਗੰਭੀਰ ਹੈ।