ਕਬੱਡੀ ਖੇਡਣ ਵਾਲੀ ਵੀਡੀਓ ਪਾਉਣ ਵਾਲੇ ਨੂੰ ਸਾਧਵੀ ਪ੍ਰੱਗਿਆ ਨੇ ਰਾਵਣ ਕਰਾਰ ਦਿੰਦਿਆਂ ‘ਸ਼ਰਾਪ’ ਦਿੱਤਾ


ਭੁਪਾਲ, 16 ਅਕਤੂਬਰ

ਭੁਪਾਲ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਉਨ੍ਹਾਂ ਦੀ ਕਬੱਡੀ ਖੇਡਦਿਆਂ ਦੀ ਵੀਡੀਓ ਬਣਾਉਣ ਵਾਲੇ ਨੂੰ ਰਾਵਣ ਕਰਾਰ ਦਿੱਤਾ ਹੈ। ਉਨ੍ਹਾਂ ਜੋ ਵਿਅਕਤੀ ਸੰਤਾਂ ਨਾਲ ਟਕਰਾਉਂਦਾ ਹੈ, ਉਸ ਦਾ ਬੁਢਾਪਾ ਤੇ ਅਗਲਾ ਜਨਮ ਖਰਾਬ ਹੁੰਦਾ ਹੈ। ਹਾਲ ਹੀ ਵਿੱਚ ਸਾਧਵੀ ਪ੍ਰੱਗਿਆ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਕਥਿਤ ਤੌਰ ‘ਤੇ ਕਬੱਡੀ ਖੇਡਦੀ ਦਿਖਾਈ ਦੇ ਰਹੀ ਹੈ। ਸ਼ੁੱਕਰਵਾਰ ਰਾਤ ਨੂੰ ਭੁਪਾਲ ਦੇ ਸਿੰਧੀ ਭਾਈਚਾਰੇ ਵਾਲੇ ਉਪ ਨਗਰ ਸੰਤ ਨਗਰ ਵਿੱਚ ਦਸਹਿਰੇ ਦੇ ਪ੍ਰੋਗਰਾਮ ਦੌਰਾਨ ਪ੍ਰੱਗਿਆ ਨੇ ਕਿਹਾ, “ਪਰਸੋਂ ਮੈਂ ਆਰਤੀ ਲਈ ਗਈ ਸੀ। ਉਦੋਂ ਮੈਦਾਨ ਵਿੱਚ ਸਾਹਮਣੇ ਖਿਡਾਰੀ ਸਨ। ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਦੀਦੀ ਇੱਕ ਵਾਰ ਤੁਸੀਂ ਰੇਡ ਪਾ ਦਿਓ ਤੇ ਜਦੋਂ ਮੈਂ ਕਬੱਡੀ ਬੋਲਣ ਗਈ ਤੇ ਵਾਪਸ ਆਈ ਤਾਂ ਉਸ ਛੋਟੇ ਜਿਹੇ ਦ੍ਰਿਸ਼ ਨੂੰ ਵੀਡੀਓ ਵਿੱਚ ਪਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਤੁਹਾਡੇ ਲੋਕਾਂ ਵਿੱਚ ਕੋਈ ਰਾਵਣ ਹੈ, ਮੇਰਾ ਵੱਡਾ ਦੁਸ਼ਮਣ ਹੈ।’Source link