ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਨੇ ਦੋ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ; ਮੌਤ

ਜੰਮੂ-ਕਸ਼ਮੀਰ ਵਿਚ ਅਤਿਵਾਦੀਆਂ ਨੇ ਦੋ ਵਿਅਕਤੀਆਂ ਨੂੰ ਗੋਲੀਆਂ ਮਾਰੀਆਂ; ਮੌਤ


ਸ੍ਰੀਨਗਰ, 16 ਅਕਤੂਬਰ

ਇਥੋਂ ਦੇ ਈਦਗਾਹ ਖੇਤਰ ਵਿਚ ਅਤਿਵਾਦੀਆਂ ਨੇ ਰੇਹੜੀ ਵਾਲੇ ਨੂੰ ਗੋਲੀਆਂ ਮਾਰੀਆਂ ਜਿਸ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਬਿਹਾਰ ਦੇ ਅਰਵਿੰਦ ਕੁਮਾਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਵਾਮਾ ਵਿਚ ਉਤਰ ਪ੍ਰਦੇਸ਼ ਵਾਸੀ ਤੇ ਪੇਸ਼ੇ ਵਜੋਂ ਮਿਸਤਰੀ ਸਜ਼ੀਰ ਦੀ ਦਹਿਸ਼ਤਗਰਦਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਕਿਹਾ ਹੈ ਕਿ ਪੁਲੀਸ ਵਲੋਂ ਐਨਕਾਊਂਟਰ ਕਰਨ ਤੋਂ ਬਾਅਦ ਅਤਿਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਤੋਂ ਪਹਿਲਾਂ ਪੁਲੀਸ ਨੇ ਘੱਟ ਗਿਣਤੀ ਵਰਗ ਦੀ ਹੱਤਿਆ ਕਰਨ ਦੇ ਮਾਮਲੇ ਵਿਚ ਤਿੰਨ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ।



Source link