ਕਲਿੰਟਨ ਦੀ ਸਿਹਤ ’ਚ ਸੁਧਾਰ ਪਰ ਇਕ ਹੋਰ ਰਾਤ ਹਸਪਤਾਲ ਵਿੱਚ ਕੱਟਣੀ ਪਊ


ਔਰੇਂਜ (ਅਮਰੀਕਾ), 17 ਅਕਤੂਬਰ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੱਖਣੀ ਕੈਲੀਫੋਰਨੀਆ ਦੇ ਹਸਪਤਾਲ ਵਿੱਚ ਇੱਕ ਹੋਰ ਰਾਤ ਬਿਤਾਉਣਗੇ। ਉਨ੍ਹਾਂ ਦਾ ਹਸਪਤਾਲ ਵਿੱਚ ਇਨਫੈਕਸ਼ਨ ਦਾ ਇਲਾਜ ਚੱਲ ਰਿਹਾ ਹੈ। ਸੂਤਰਾਂ ਮੁਤਾਬਕ, ‘ਸਾਬਕਾ ਰਾਸ਼ਟਰਪਤੀ ਕਲਿੰਟਨ ਦੀ ਸਿਹਤ ਵਿੱਚ 24 ਘੰਟਿਆਂ ਵਿੱਚ ਬਹੁਤ ਸੁਧਾਰ ਹੋਇਆ ਹੈ ਪਰ ਉਨ੍ਹਾਂ ਨੂੰ ਹਸਪਤਾਲ ਵਿੱਚ ਇਕ ਹੋਰ ਰਾਤ ਰੱਖਿਆ ਜਾਵੇਗਾ। ਇਸ ਦੌਰਾਨ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਹਸਪਤਾਲ ਵਿੱਚ ਪਤੀ ਦਾ ਹਾਲ ਚਾਲ ਪੁੱਛਣ ਲਈ ਪੁੱਜੀ।’Source link